ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੀ ਦਿੱਤੀ ਛੋਟ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ: 7 ਮਈ

ਦੇਸ਼ ਵਿੱਚ ਕਰੋਨਾ ਦੇ ਵਧਦੇ ਕੇਸਾਂ ਨੂੰ ਧਿਆਨ ‘ਚ ਰਖਦਿਆਂ ਕੇਂਦਰੀ ਕਰਮਚਾਰੀਆਂ ਲਈ ਸਰਕੂਲਰ ਜਾਰੀ ਕਰਕੇ ਪਹਿਲੇ ਨਿਯਮਾਂ ਵਿੱਚ ਬਦਲਾਅ ਕਰ ਕੇ ਹੁਣ ਹੋਰ ਵੀ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੀ ਛੋਟ ਦਿੱਤੀ ਗਈ ਹੈ। ਜਿੱਥੇ ਗਰਭਵਤੀ ਮਹਿਲਾਵਾਂ ਅਤੇ ਅਪਾਹਜ ਕਰਮਚਾਰੀਆਂ ਨੂੰ ਹਾਜ਼ਰੀ ਤੋਂ ਪੂਰੀ ਛੋਟ ਹੈ ਉੱਥੇ ਕੰਟੋਨਮੈਂਟ ਜ਼ੋਨ ਵਿੱਚ ਰਹਿ ਰਹੇ ਕਰਮਚਾਰੀਆਂ ਨੂੰ ਵੀ ਛੋਟ ਹੋਵੇਗੀ। ਕੰਟੋਨਮੈਂਟ ਜ਼ੋਨ ‘ਚ ਰਹਿਣ ਵਾਲੇ ਕਰਮਚਾਰੀ ਘਰ ਤੋਂ ਕੰਮ ਦੇ ਨਾਲ ਫੋਨ ਅਤੇ ਈਮੇਲ ਤੇ ਉਪਲੱਬਧ ਰਹਿਣਗੇ।

ਦਫਤਰ ਆਉਣ ਵਾਲੇ ਕਰਮਚਾਰੀਆਂ ਨੂੰ ਕੋਵਿਡ ਪ੍ਰੋਟੋਕਾਲ, ਮਾਸਕ ਪਹਿਨਣ, ਸ਼ੋਸ਼ਲ ਡਿਸਟੈਂਸਿੰਗ ਨਿਯਮਾਂ ਦਾ ਪਾਲਣ ਹੋਵੇਗਾ, ਹੱਥ ਧੋਣ ਅਤੇ ਸੈਨੇਟਾਈਜ਼ਰ ਕਰਦੇ ਰਹਿਣਾ ਹੋਵੇਗਾ। ਦਫਤਰਾਂ ਵਿੱਚ ਲਿਫਟ, ਪੌੜੀਆਂ, ਗਲੀਆਂ ਅਤੇ ਸਰਵਜਨਕ ਥਾਵਾਂ ‘ਤੇ ਭੀੜ ਨਹੀਂ ਕਰਨੀ ਹੋਵੇਗੀ। ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾਵੇ।

18 ਸਾਲ ਤੋਂ ਉੱਪਰ ਸਾਰੇ ਕਰਮਚਾਰੀਆਂ ਨੂੰ ਟੀਕਾਕਰਨ ਜਰੂਰੀ ਹੋਵੇਗਾ।

Jeeo Punjab Bureau

Leave A Reply

Your email address will not be published.