ਆਕਸਜੀਨ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਉਤੇ ਇਕ ਵਾਰ ਫਿਰ ਤੋਂ ਦਿਖਾਈ ਸਖਤਾਈ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 7 ਮਈ :

ਆਕਸਜੀਨ ਮਾਮਲੇ ਉਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਉਤੇ ਇਕ ਵਾਰ ਫਿਰ ਤੋਂ ਸਖਤਾਈ ਦਿਖਾਈ ਹੈ। ਸੁਪਰੀਮ ਕੋਰਟ ਨੇ ਅੱਜ ਕਰਨਾਟਕ ਆਕਸੀਜਨ ਮਾਮਲੇ ਵਿੱਚ ਕਿਹਾ ਕਿ  ਕੇਂਦਰ ਅਜਿਹੀ ਸਥਿਤੀ ਨਾ ਬਣਾਏ, ਜਿੱਥੇ ਅਦਾਲਤ ਨੂੰ ਸਰਕਾਰ ਖਿਲਾਫ ਸਖਤ ਕਾਰਵਾਈ ਕਰਨੀ ਪਵੇ। ਜ਼ਿਕਰਯੋਗ ਹੈ ਕਿ ਕਰਨਾਟਕ ਹਾਈਕੋਰਟ ਨੇ ਸੂਬੇ ਨੂੰ 1200 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਮੁਹੱਈਆ ਕਰਾਉਣ ਨੂੰ ਕਿਹਾ ਹੈ। ਪ੍ਰੰਤੂ ਕੇਂਦਰ ਸਰਕਾਰ ਦਾ ਕਹਿਣਾ ਹੈ ਕ ਅਚਾਨਕ ਐਨੀ ਵੱਡੀ ਮਾਤਰਾ ਵਿੱਚ ਆਕਸੀਜਨ ਸਪਲਾਈ ਕਰਨ ਨੂੰ ਉਨ੍ਹਾਂ ਨੂੰ ਸਮਾਂ ਚਾਹੀਦਾ, ਭਾਵ ਫਿਲਹਾਲ ਇਸ ਆਦੇਸ਼ ਉਤੇ ਸਟੇਅ ਲਗਾਇਆ ਜਾਵੇ, ਪ੍ਰੰਤੂ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

ਕੇਂਦਰ ਨੇ ਦਲੀਲ ਦਿੱਤੀ ਕਿ ਸਾਨੂੰ ਪਹਿਲਾਂ ਹੀ 700ਮੀਟ੍ਰਿਕ ਟਨ ਆਕਸੀਜਨ ਦਿੱਲੀ ਨੂੰ ਦੇਣ ਲਈ ਕਿਹਾ ਗਿਆ ਹੈ। ਇਸਦਾ ਮਤਲਬ ਰੋਜ਼ਾਨਾ 700 ਮੀਟ੍ਰਿਕ ਟਨ, ਇਹ ਅਸੀਂ ਕਿਥੋਂ ਲੈ ਜਾ ਰਿਹਾ ਹੈ?’ ਇਸ ਉਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਾਫ ਕਰਨਾ ਚਾਹੁੰਦੇ ਹਾਂ ਕਿ ਅਗਲੇ ਹੁਕਮਾਂ ਤੱਕ ਤੁਹਾਨੂੰ 700 ਮੀਟ੍ਰਿਕ ਟਨ ਆਕਸੀਜਨ ਰੋਜ਼ਾਨਾ ਦਿੱਲੀ ਨੂੰ ਦੇਣੀ ਹੋਵੇਗੀ। ਕ੍ਰਿਪਾ ਕਰਕੇ ਸਾਨੂੰ ਅਜਿਹੀ ਸਥਿਤੀ ਵਿਚ ਨਾ ਲੈ ਕੇ ਜਾਓ, ਜਿੱਥੇ ਸਾਨੂੰ ਸਰਕਾਰ ਖਿਲਾਫ ਕਠੋਰ ਕਰਵਾਈ ਕਰਨੀ ਪਵੇ।

Jeeo Punjab Bureau

Leave A Reply

Your email address will not be published.