ਕੋਵਿਡ ਦੀ ਤੀਜੀ ਲਹਿਰ ਦੀ ਚਪੇਟ ਵਿਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ- ਸੁਪਰੀਮ ਕੋਰਟ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 6 ਮਈ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਜੇਕਰ ਕੋਵਿਡ ਦੀ ਤੀਜੀ ਲਹਿਰ ਦੀ ਚਪੇਟ ਵਿਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ। ਕੋਰੋਨਾ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਚੰਦਰਚੂੜ ਨੇ ਕਿਹਾ ਕਿ ਕਈ ਵਿਗਿਆਨਕੀਆਂ ਦੀ ਰਿਪੋਰਟ ਮੁਤਾਬਕ ਤੀਜੀ ਲਹਿਰ ਸ਼ੁਰੂ ਹੋ ਸਕਦੀ ਹੈ ਜੋ ਬੱਚਿਆਂ ਨੂੰ ਪ੍ਰਭਾਵਿਤ ਕਰੇਗੀ। ਜੇਕਰ ਬੱਚੇ ਸੰਕਰਮਿਤ ਹੁੰਦੇ ਹਨ ਤਾਂ ਮਾਂ-ਬਾਪ ਕਿਵੇਂ ਕੀ ਕਰਨਗੇ, ਹਸਪਤਾਲਾਂ ਵਿਚ ਰਹਿਣਗੇ ਜਾਂ ਕੀ ਕਰਨਗੇ। ਕੋਈ ਪਲਾਨ ਹੈ? ਟੀਕਾਕਰਣ ਕੀਤਾ ਜਾਣਾ ਚਾਹੀਦਾ ਹੈ, ਸਾਨੂੰ ਇਸ ਦੇ ਨਾਲ ਨਜਿੱਠਣ ਦੀ ਲੋੜ ਹੈ।

ਜਸਟਿਸ ਚੰਦਰਚੂੜ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਕੇਂਦਰ ਦੀ ਗਲਤੀ ਹੈ, ਅਸੀਂ ਚਾਹੁੰਦੇ ਹਾਂ ਕਿ ਵਿਗਿਆਨਕ ਤੇ ਯੋਜਨਾਬੱਧ ਢੰਗ ਨਾਲ ਤੀਜੀ ਲਹਿਰ ਨਾਲ ਨਜਿੱਠਣ ਦੀ ਲੋੜ ਹੈ। ਅਦਾਲਤ ਨੇ ਕਿਹਾ ਕਿ, ‘ਤੁਸੀਂ ਮਹਾਂਮਾਰੀ ਦੇ ਦੂਜੇ ਪੜਾਅ ਵਿਚ ਹੋ, ਦੂਜੇ ਪੜਾਅ ਵਿਚ ਵੀ ਕਈ ਮਾਪਦੰਡ ਹੋ ਸਕਦੇ ਹਨ ਪਰ ਜੇਕਰ ਅਸੀਂ ਅੱਜ ਤਿਆਰੀ ਕਰਾਂਗੇ ਤਾਂ ਅਸੀਂ ਪੜਾਅ 3 ਨੂੰ ਸੰਭਾਲ ਸਕਾਂਗੇ’।

Jeeo Punjab Bureau

Leave A Reply

Your email address will not be published.