ਆਕਸੀਜਨ ਦੀ ਵੰਡ ਦੇ ਕੇਂਦਰ ਦੇ ਫਾਰਮੂਲੇ ਵਿੱਚ ਸੁਧਾਰ ਦੀ ਜਰੂਰਤ- ਜਸਟਿਸ ਚੰਦਰਚੂੜ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 6 ਮਈ

ਆਕਸੀਜਨ ਦੀ ਸਪਲਾਈ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਕੇਂਦਰ ਨੇ ਕਿਹਾ ਕਿ ਦਿੱਲੀ ਵਿੱਚ 700 ਮੀਟ੍ਰਿਕ ਟਨ ਦੀ ਖਪਤ ਨਹੀਂ ਹੈ, ਸਰਕਾਰ ਨੇ ਕਿਹਾ ਕਿ ਦਿੱਲੀ ਦੇ 56 ਵੱਡੇ ਹਸਪਤਾਲਾਂ ਦੇ ਕੀਤੇ ਸਰਵੇਖਣ ਅਨੁਸਾਰ ਉਨ੍ਹਾਂ ਕੋਲ ਸਟਾਕ ਸਹੀ ਮਾਤਰਾ ਵਿੱਚ ਨਹੀਂ ਹੈ। ਜੇਕਰ ਉਹ ਦਿੱਲੀ ਨੂੰ ਇੰਨੀ ਮਾਤਰਾ ਵਿੱਚ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਦੂਜੇ ਰਾਜ ਪ੍ਰਭਾਵਿਤ ਹੋਣਗੇ।

ਸੁਣਵਾਈ ਦੌਰਾਨ ਕੇਂਦਰ ਨੇ ਕਿਹਾ ਕਿ ਆਕਸੀਜਨ ਲਈ ਆਡਿਟ ਦੀ ਜ਼ਰੂਰਤ ਹੈ ਕਿਉਂਕਿ ਸਪਲਾਈ ਹੋ ਰਹੀ ਹੈ ਪਰ ਲੋਕਾਂ ਤੱਕ ਨਹੀਂ ਪਹੁੰਚ ਰਹੀ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਇਸ ਮੁੱਦੇ ਨੂੰ ਪੂਰੇ ਦੇਸ਼ ਵਿੱਚ ਦੇਖਣ ਦੀ ਵੀ ਲੋੜ ਹੈ। ਸੁਪਰੀਮ ਕੋਰਟ ਨੇ ਅੱਗੇ ਕਿਹਾ ਕਿ ਤੀਜੀ ਲਹਿਰ ਆਉਣ ਦੀ ਗੱਲ ਹੋ ਰਹੀ ਹੈ ਅਜਿਹੇ ‘ਚ ਸਰਕਾਰ ਦਿੱਲੀ ਵਿੱਚ ਆਕਸੀਜਨ ਦੀ ਸਪਲਾਈ ਯਕੀਨੀ ਕਰੇ।

ਜਸਟਿਸ ਚੰਦਰਚੂੜ ਨੇ ਕਿਹਾ ਕਿ ਬੈਡਾਂ ਦੀ ਗਿਣਤੀ ਦੇ ਹਿਸਾਬ ਆਕਸੀਜਨ ਦੀ ਵੰਡ ਦੇ ਕੇਂਦਰ ਦੇ ਫਾਰਮੂਲੇ ਵਿੱਚ ਸੁਧਾਰ ਦੀ ਜਰੂਰਤ ਹੈ। ਕੇਂਦਰ ਨੇ ਜੋ ਫਾਰਮੂਲਾ ਤਿਆਰ ਕੀਤਾ ਹੈ ਉਹ ਠੀਕ ਨਹੀਂ ਹੈ। ਹਰ ਕੋਈ ਆਈ.ਸੀ.ਯੂ. ਵਿੱਚ ਨਹੀਂ ਜਾਣਾ ਚਾਹੁੰਦਾ, ਘਰ ਵਿੱਚ ਵੀ ਆਕਸੀਜਨ ਦੀ ਲੋੜ ਹੁੰਦੀ ਹੈ। ਇਸ ਫਾਰਮੂਲੇ ਵਿੱਚ ਐਂਬੂਲੈਂਸ ਅਤੇ ਕਰੋਨਾ ਦੇਖਭਾਲ ਸੁਬਿਧਾ ਧਿਆਨ ਵਿੱਚ ਨਹੀਂ ਹੈ। ਦਿੱਲੀ ਦੇ ਵਿੱਚ ਆਕਸੀਜਨ ਦੀ ਘਾਟ ਨਾਲ ਬਹੁਤ ਹੀ ਸੀਨੀਅਰ ਡਾਕਟਰ ਦੀ ਮੌਤ ਹੋਈ ਹੈ।

ਕੇਂਦਰ ਨੇ ਕਿਹਾ ਕਿ ਵੱਡੇ ਹਸਪਤਾਲਾਂ ਨੂੰ ਛੱਡ ਕੇ ਬਾਕੀ ਹਸਪਤਾਲਾਂ ਕੋਲ ਸਿਲੰਡਰ ਹੁੰਦੇ ਹਨ, ਉਥੇ 12 ਘੰਟੇ ਦਾ ਸਟਾਕ ਹੁੰਦਾ ਹੈ, ਅਤੇ ਅਜਿਹੇ ਵਿੱਚ ਉਹ ਸੁਨੇਹੇਂ ਭੇਜਦੇ ਹਨ। ਇਸ ‘ਤੇ ਜਸਟਿਸ ਸ਼ਾਹ ਨੇ ਕਿਹਾ ਕਿ ਜਦੋਂ ਹਸਪਤਾਲ ਕਹਿੰਦੇ ਹਨ ਕਿ ਆਕਸੀਜਨ ਖਤਮ ਹੋ ਰਹੀ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ ਹੈ, ਇਸ ਤੇ ਕੇਂਦਰ ਨੇ ਕਿਹਾ ਕਿ ਕਰੋਨਾ ਸੰਕਟ ਵਿੱਚ ਸਪਲਾਈ ਦੁੱਗਣੀ ਕਰ ਦਿੱਤੀ ਹੈ, ਟੈਂਕਰਾਂ ਤੋਂ ਇਲਾਵਾ ਸਿਲੰਡਰ ਵੀ ਭੇਜੇ ਜਾ ਰਹੇ ਹਨ। ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਪਰ ਵੱਡੇ ਵੱਡੇ ਹਸਪਤਾਲ ਅਦਾਲਤਾਂ ਵਿੱਚ ਗੁਹਾਰ ਲਾ ਰਹੇ ਹਨ ਕਿ ਸਾਡੇ ਕੋਲ ਦੋ ਜਾਂ ਤਿੰਨ ਘੰਟੇ ਦਾ ਆਕਸੀਜਨ ਹੀ ਰਹਿ ਗਿਆ ਹੈ।   

Jeeo Punjab Bureau

Leave A Reply

Your email address will not be published.