COVID Vaccination ਲਈ ਸੀਨੀਅਰ ਸਿਟੀਜ਼ਨਜ਼ ਲਈ ਮੁਫ਼ਤ ਟੈਕਸੀ ਦੀ ਸਹੂਲਤ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ: 5 ਮਈ

ਕੋਵਿਡ ਵੈਕਸੀਨੇਸ਼ਨ ਸਬੰਧੀ ਜਿ਼ਲ੍ਹਾ ਪੁਲੀਸ ਵੱਲੋਂ ਸੀਨੀਅਰ ਸਿਟੀਜ਼ਨਜ਼ ਲਈ ਮੁਫ਼ਤ ਟੈਕਸੀ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੀਨੀਅਰ ਸਿਟੀਜ਼ਨਜ਼ ਨੂੰ ਵੈਕਸੀਨੇਸ਼ਨ ਕਰਵਾਉਣ ਸਬੰਧੀ ਕੋਈ ਦਿੱਕਤ ਨਾ ਆਵੇ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਪੁਲੀਸ ਐਸ ਪੀ ਟ੍ਰੈਫਿਕ ਗੁਰਜੋਤ ਕਲੇਰ  ਨੇ ਦੱਸਿਆ ਕਿ ਇਸ ਸੇਵਾ ਤਹਿਤ ਟੈਕਸੀ ਸੀਨੀਅਰ ਸਿਟੀਜ਼ਨਜ਼ ਨੂੰ ਘਰਾਂ ਤੋਂ ਵੈਕਸੀਨੇਸ਼ਨ ਵਾਲੀ ਥਾਂ ਲੈ ਕੇ ਜਾਵੇਗੀ ਤੇ ਵਾਪਸ ਘਰ ਛੱਡੇਗੀ।

ਇਹ ਸੇਵਾ ਸੋਮਵਾਰ ਸਵੇਰੇ 10:00 ਵਜੇ ਤੋਂ ਸ਼ੁਕਰਵਾਰ ਬਾਅਦ ਦੁਪਹਿਰ 02:00 ਵਜੇ ਤੱਕ ਲਈ ਜਾ ਸਕਦੀ ਹੈ ਤੇ ਇਹ ਸੇਵਾ ਲੈਣ ਲਈ ਫੋਨ ਨੰਬਰ 9115516010 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਸੇਵਾ ਲੈਣ ਦੌਰਾਨ ਮਾਸਕ ਪਾ ਕੇ ਰੱਖਣਾ ਤੇ ਆਧਾਰ ਕਾਰਡ ਕੋਲ ਰੱਖਣਾ ਲਾਜ਼ਮੀ ਹੈ।  

Jeeo Punjab Bureau

Leave A Reply

Your email address will not be published.