Haryana Govt. ਛੁਪਾਉਣ ਲੱਗੀ ਕਰੋਨਾ ਕੇਸਾਂ ਤੇ ਮੌਤਾਂ ਦੀ ਗਿਣਤੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ: 5 ਮਈ

ਹਰਿਆਣਾ ਸਰਕਾਰ ਰਾਜ ਵਿੱਚ ਵਧ ਰਹੇ ਕਰੋਨਾ ਕੇਸਾਂ ਤੇ ਮੌਤਾਂ ਨੂੰ ਹੁਣ ”ਹੱਥ ਦੀ ਸਫਾਈ” ਨਾਲ ਘੱਟ ਦਰਸਾਉਣ ਲੱਗੀ ਹੈ। ਕਰੋਨਾ ਦੇ ਕੇਸ ਲੱਖ ਤੋਂ ਵਧ ਜਾਣ ਕਾਰਨ ਤੇ ਮੌਤਾਂ ਦੀ ਗਿਣਤੀ 140 ਪ੍ਰਤੀਦਿਨ ਹੋਣ ਕਾਰਨ ਹਰਿਆਣਾ ਕਰੋਨਾ ਦੀ ਲਾਲ ਲਕੀਰ (Red Zone) ਵਾਲੇ 10 ਸੂਬਿਆਂ ‘ਚ ਸ਼ੁਮਾਰ ਹੋ ਗਿਆ ਸੀ ਜਿਸ ਨੂੰ ਬਚਾਉਣ ਲਈ ਸਰਕਾਰ ਨੇ ਹੁਣ ਕਰੋਨਾ ਕੇਸਾਂ ਨੂੰ ਦਰਸਾਉਣ ਲਈ ਸੰਚਤ ਲਾਗ ਦਰ  (Cumulative Positivity Rate) ਢੰਗ  ਅਪਣਾਇਆ ਹੈ। ਹਰਿਆਣਾ ‘ਚ 27 ਪ੍ਰਤੀਸ਼ਤ ਦੀ ਦਰ ਨਾਲ ਕਰੋਨਾ ਕੇਸ ਵਧ ਰਹੇ ਹਨ ਜਦੋਂ ਕਿ ‘ਸੰਚਿਤ ਲਾਗ ਦਰ‘ ਫਾਰਮੂਲੇ ਅਨੁਸਾਰ 7.2 ਪ੍ਰਤੀਸ਼ਤ ਵਧ ਰਹੇ ਹਨ। ਇਹ ਦੋਵੇਂ ਤਰਾਂ ਨਾਲ ਇਹ ਸੰਸਾਰ ਸਿਹਤ ਸੰਸਥਾ ਵੱਲੋਂ ਨਿਸਚਿਤ ਲਾਲ ਝੰਡਾ ਲਾਈਨ (Red Zone) 5 ਪ੍ਰਤੀਸ਼ਤ ਲਾਲੋਂ ਵੀ ਕਾਫੀ ਉੱਚਾ ਹੈ।

ਸਰਕਾਰ ਵੱਲੋਂ ਦਿੱਤੇ ਜਾਂਦੇ ਮੌਤ ਦੇ ਅੰਕੜਿਆਂ ਤੇ ਸਸਕਾਰ ਕੀਤੇ ਜਾ ਰਹੇ ਅਸਲ ਅੰਕੜਿਆਂ ਦੀ ਗਿਣਤੀ ‘ਚ ਫਰਕ ਸਾਹਮਣੇ ਆਉਣ ਨਾਲ ਪਤਾ ਲੱਗਾ ਕਿ ਸਰਕਾਰ ਹੁਣ ਸੂਬੇ ‘ਚ ਜ਼ਿਲਾਵਾਰ ਗੰਭੀਰ ਮਰੀਜ਼ਾਂ ਦੇ ਅੰਕੜੇ ਛੱਡ ਕੇ ਪੀ.ਜੀ.ਆਈ. ਰੋਹਤਕ ਤੇ ਦੂਜੇ ਮੈਡੀਕਲ ਕਾਲਜਾਂ ਦੇ ਸਿਰਫ ਵੈਂਟੀਲੇਟਰ ਤੇ ਆਕਸੀਜਨ ਵਾਲੇ ਮਰੀਜ਼ਾਂ ਦੇ ਅੰਕੜੇ ਹੀ ਨਸ਼ਰ ਕਰ ਰਹੀ ਹੈ। ਸਰਕਾਰ ਦਾ ਬਹਾਨਾ ਹੈ ਕਿ ਜ਼ਿਆਦਾ ਕੇਸਾਂ ਕਾਰਨ ਜ਼ਿਲਿਆਂ ਵਿੱਚ ਆਕਸੀਜਨ ਤੇ ਵੈਂਟੀਲੇਟਰ ਵਾਲੇ ਮਰੀਜ਼ਾਂ ਦੇ ਅੰਕੜੇ ਸਮੇਂ ਸਿਰ ਦਰਜ ਨਹੀਂ ਹੋ ਸਕਦੇ।

 Jeeo Punjab Bureau

Leave A Reply

Your email address will not be published.