ਪੰਚਾਇਤੀ ਚੋਣਾਂ ਵਿੱਚ ਭਾਜਪਾ ਦਾ ਨਾਮੋ ਨਿਸ਼ਾਨ ਨਹੀਂ

ਜੀਓ ਪੰਜਾਬ ਬਿਊਰੋ

ਲਖਨਊ, 5 ਮਈ

ਯੂ.ਪੀ. ਦੀਆਂ ਪੰਚਾਇਤੀ ਚੋਣਾਂ ਵਿੱਚ ਹਾਰ ਦਾ ਮੂੰਹ ਦੇਖ ਰਹੀ ਭਾਜਪਾ ਨੂੰ ਹੁਣ ਆਜ਼ਾਦ ਉਮੀਦਵਾਰਾਂ ਵਲ ਰੁੱਖ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਪੰਚਾਇਤੀ ਸੰਸਥਾਵਾਂ ਦੀਆਂ ਚਾਰ ਪਰਤੀ ਹੋ ਰਹੀਆਂ ਚੋਣਾਂ ‘ਚ ਭਾਜਪਾ ਦਾ ਗ੍ਰਾਫ ਡਿੱਗ ਗਿਆ ਹੈ। ਪੰਚਾਇਤ ਮੈਂਬਰ, ਪੰਚਾਇਤ ਮੁਖੀਆਂ, ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਵਿੱਚ ਭਾਜਪਾ, ਅਖਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਤੋਂ ਪਛੜਦੀ ਜਾ ਰਹੀ ਹੈ। ਭਾਜਪਾ ਨੂੰ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਿਸਦਾ ਸੰਕੇਤ ਸਮਾਜਵਾਦੀ ਪਾਰਟੀ ਵੱਲੋਂ ਜ਼ਿਲਾ ਪ੍ਰੀਸ਼ਦ ਦੀਆਂ 747 ਸੀਟਾਂ ਤੇ ਭਾਜਪਾ ਨੂੰ 666 ਸੀਟਾਂ ਮਿਲਣ ਤੋਂ ਮਿਲਦਾ ਹੈ। ਆਪਣੀ ਹਾਰ ਨੂੰ ਦੇਖਦਿਆਂ ਭਾਜਪਾ ਨੇ ਆਜ਼ਾਦ ਉਮੀਦਵਾਰਾਂ ਨਾਲ ਪਿਛਲੇ ਦਰਵਾਜ਼ਿਉਂ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਜ਼ਿਲਾ ਪ੍ਰੀਸ਼ਦ ਵਰਗੇ ਵੱਡੇ ਅਹੁਦਿਆਂ ਉੱਪਰ ਆਪਣੇ ਪ੍ਰਤੀਨਿਧ ਬਿਠਾਏ ਜਾ ਸਕਣ। ਸਭ ਤੋਂ ਵੱਡੀ ਸੱਟ ਭਾਜਪਾ ਨੂੰ ਵੱਡੇ ਸ਼ਹਿਰਾਂ ਅਯੁੱਧਿਆ, ਮਥੁਰਾ ਤੇ ਵਾਰਾਨਸੀ ਵਿੱਚ ਲੱਗੀ ਹੈ ਜਿੱਥੇ ਅਯੁੱਧਿਆ ਵਿੱਚ ਭਾਜਪਾ 40 ਵਿੱਚੋਂ 8 ਜ਼ਿਲਾ ਪ੍ਰੀਸ਼ਦ ਸੀਟਾਂ ਜਿੱਤ ਸਕੀ ਹੈ ਜਦੋਂ ਕਿ ਸਮਾਜਵਾਦੀ ਪਾਰਟੀ ਨੂੰ 24, ਬਸਪਾ ਨੂੰ 4 ਤੇ ਆਜ਼ਾਦ ਨੂੰ 6 ਸੀਟਾਂ ਹਾਸਲ ਹੋਈਆਂ। ਮਥੁਰਾ ਵਿੱਚ ਭਾਜਪਾ ਨੂੰ 33 ਵਿੱਚੋਂ 8, ਬਸਪਾ ਨੂੰ 13 ਸੀਟਾਂ ਮਿਲੀਆਂ ਹਨ। ਵਾਰਾਨਸੀ ਵਿੱਚ ਭਾਜਪਾ ਤੇ ਸਮਾਜਵਾਦੀ ਪਾਰਟੀ 33 ਵਿੱਚੋਂ 16 –16 ਸੀਟਾਂ ਦਾ ਦਾਅਵਾ ਕਰ ਰਹੀਆਂ ਹਨ ਪਰ ਸੂਤਰਾਂ ਅਨੁਸਾਰ ਸਮਾਜਵਾਦੀ ਪਾਰਟੀ ਅੱਗੇ ਚੱਲ ਰਹੀ ਹੈ।

 Jeeo Punjab Bureau

Leave A Reply

Your email address will not be published.