ਅਣਵਰਤੇ ਪਏ ਨਵੇਂ ਵੈਂਟੀਲੇਅਰ ਚਲਾਉਣ ਲਈ ਸਟਾਫ ਭਰਤੀ ਕਰੇ ਕਾਂਗਰਸ ਸਰਕਾਰ : Akali Dal

33

ਜੀਓ ਪੰਜਾਬ ਬਿਊਰੋ

ਚੰਡੀਗੜ, 4 ਮਈ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਸੂਬੇ ਵਿਚ ਅਣਵਰਤੇ ਪਏ ਨਵੇਂ ਵੈਂਟੀਲੇਟਰਾਂ ਨੁੰ ਚਲਾਉਣ ਲਈ ਮੈਡੀਕਲ ਸਪੈਸ਼ਲਿਸਟ ਭਰਤੀ ਕੀਤੇ  ਜਾਣ ਅਤੇ ਸੂਬਾ ਕੋਰੋਨਾ ਮਰੀਜ਼ਾਂ ਲਈ ਇਹ ਜੀਵਨ ਬਚਾਊ ਸਹੂਲਤ ਤੁਰੰਤ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ ’ਤੇ ਕੰਮ ਕਰੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਵੇਖ ਕਿ ਹੈਰਾਨੀ ਹੈ ਕਿ 300 ਨਵੇਂ ਵੈਂਟੀਲੇਟਰ ਜੋ ਕਈ ਮਹੀਨੇ ਪਹਿਲਾਂ ਸੂਬੇ ਨੂੰ ਮਿਲੇ ਸਨ, ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਕੁਝ ਮਾਮਲਿਆਂ ਵਿਚ ਤਾਂ ਇਹ ਫਿੱਟ ਵੀ ਨਹੀਂ ਕੀਤੇ ਗਏ।

ਸੂਬਾ ਸਰਕਾਰ ਨੂੰ ਤੁਰੰਤ ਦਰੁਸੱਤੀ ਵਾਲੇ ਕਦਮ ਚੁੱਕਣ ਲਈ ਕਹਿੰਦਿਆਂ ਮਲੂਕਾ ਨੇ ਕਿਹਾ ਕਿ ਜਦੋਂ ਲੋੜ ਪਵੇ ਕਾਰਜਪਾਲਿਕਾ ਨੁੰ ਫੈਸਲਾਕੁੰਨ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਗੈਰ ਸਾਧਾਰਣ ਸਥਿਤੀ ਹੈ। ਲੋੜੀਂਦਾ ਸਟਾਫ ਭਰਤੀ ਕਰਨ ਵਾਸਤੇ ਆਮ ਪ੍ਰਕਿਰਿਆ ਦਰ ਕਿਨਾਰ ਕਰ ਦੇਣੀ ਚਾਹੀਦੀ ਹੈ ਤਾਂ ਜੋ ਸਾਰੇ ਵੈਂਟੀਲੇਟਰ ਜਿੰਨੀ ਛੇਤੀ ਹੋ ਸਕੇ ਕੰਮ ਕਰਨ ਵਾਲੇ ਬਣਾਏ ਜਾ ਸਕਣ। ਉਹਨਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਅੰਮ੍ਰਿਤਸਰ ਵਿਚ 200 ਨਵੇਂ ਵੈਂਟੀਲੇਟਰ ਵਰਤੇ ਨਹੀਂ ਜਾ ਰਹੇ ਤੇ ਹੁਣ ਹੁਣ ਰਿਪੋਰਟ ਆਈ ਹੈ ਕਿ ਮੁਕਤਸਰ ਲਈ ਭੇਜੇ ਵੈਂਟੀਲੇਟਰ ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਕਈ ਸਰਕਾਰੀ ਹਸਪਤਾਲਾਂ ਲਈ ਭੇਜੇ ਗਏ ਵੈਂਟੀਲੇਟਰ ਅਣਵਰਤੇ ਪਏ ਹਨ।

ਅਕਾਲੀ ਆਗੂ ਨੇ ਕਿਹਾ ਕਿ ਕੋਰੋਨਾ ਅਹਿਮ ਪੜਾਅ ’ਤੇ ਹੈ। ਉਹਨਾਂ ਕਿਹਾ ਕਿ ਕੋਈ ਵੀ ਢਿੱਲ ਮੱਠ ਸੂਬੇ ਨੁੰ ਮਹਿੰਗੀ ਪੈ ਸਕਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਡੇ ਕੋਲ ਉਪਲਬਧ ਸਾਰੇ ਵੈਂਟੀਲੇਟਰ ਚੱਲਣੇ ਯਦੀਨੀ ਬਣਾਉਣੇ ਚਾਹੀਦੇ ਹਨ ਤੇ ਨਾਲ ਹੀ ਮੈਡੀਕਲ ਆਕਸੀਜ਼ਨ ਦੇ ਨਾਲ ਨਾਲ ਕੋਰੋਨਾ ਨਾਲ ਨਜਿੱਠਣ ਲਈ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਸਮਰਪਿਤ ਹੋਰ ਬੈਡ ਤਿਆਰ ਰੱਖਣੇ ਚਾਹੀਦੇ ਹਨ ਭਾਵੇਂ  ਪ੍ਰਾਈਵੇਟ ਹਸਪਤਾਲਾਂ ਵੱਲੋਂ ਹੀ ਇਹਨਾਂ ਦਾ ਪ੍ਰਬੰਧ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਵਾਸਤੇ ਸਰੋਤਾਂ ਦੀ ਵੰਡ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਸੂਬੇ ਵਿਚ ਮੌਤ ਦਰ ਜੋ ਕਿ ਕੌਮੀ ਔਸਤ ਨਾਲੋਂ ਦੁੱਗਣੀ ਅਤੇ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਨੂੰ ਘੱਟ ਕਰਨ ਦਾ ਇਹੋ ਇਕ ਤਰੀਕਾ ਹੈ।

ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਹਾਲ ਦੀ ਘੜੀ ਸਾਰੀ ਰਾਜਨੀਤੀ ਪਾਸੇ ਕਰ ਦੇਣ। ਉਹਨਾਂ ਕਿਹਾ ਕਿ ਇਹ ਰਾਜਨੀਤੀਕਰਨ ਜਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਝਗੜੇ ਨਿਬੇੜਨ ਦਾ ਸਮਾਂ ਨਹੀਂ ਹੈ। ਅਕਾਲੀ ਦਲ ਸਰਕਾਰ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹੈ ਜਿਵੇਂ ਕਿ ਇਸਨੇ ਪਹਿਲਾਂ ਵੀ ਕੀਤਾ ਹੈ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਾਨੁੰ ਇਸ ਮਹਾਮਾਰੀ ਦਾ ਰਲ ਕੇ ਸਾਹਮਣਾ ਕਰਨਾ ਚਾਹੀਦਾ ਹੈ।

 Jeeo Punjab Bureau

Leave A Reply

Your email address will not be published.