ਦਿੱਲੀ ਹਾਈਕੋਰਟ ਨੇ ਫੇਰ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ

30

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ: 4 ਮਈ

ਦਿੱਲੀ ਵਿੱਚ ਆਕਸੀਜਨ ਦੀ ਘਾਟ ਨੂੰ ਲੈ ਕੇ ਦਿੱਲੀ ਹਾਈਕੋਰਟ ‘ਚ ਚੱਲ ਰਹੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਕੇਂਦਰ ਆਕਸੀਜਨ ਸਪਲਾਈ ਮਾਮਲੇ ‘ਚ ਅੰਨ੍ਹਾਂ ਹੋ ਸਕਦਾ ਹੈ, ਉਹ ਨਹੀਂ। ਲੋਕ ਮਰ ਰਹੇ ਹਨ ਉਹ ਅੱਖਾਂ ਬੰਦ ਨਹੀਂ ਕਰ ਸਕਦੇ। ਅਦਾਲਤ ਨੇ ਇਹ ਵੀ ਕਿਹਾ ਕਿ ਕੇਂਦਰ ਜੇਕਰ 700 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਦੀ ਸਪਲਾਈ ਪੂਰੀ ਨਹੀਂ ਕਰਦਾ ਤਾਂ ਕੇਂਦਰ ਅਦਾਲਤ ਦੀ ਮਾਨਹਾਨੀ ਅਧੀਨ ਹੈ। ਇਸ ਤੇ ਕੇਂਦਰ ਨੇ ਕਿਹਾ ਕਿ ਹਾਈਕੋਰਟ ਨੂੰ ਭਾਵਨਾਤਮਿਕ ਨਹੀਂ ਹੋਣਾ ਚਾਹੀਦਾ ਪਰ ਅਦਾਲਤ ਨੇ ਕਿਹਾ ਕਿਉਂਕਿ ਮਾਮਲਾ ਭਾਵਕ ਹੈ , ਇਸ ਲਈ ਭਾਵਨਾਤਮਿਕ ਹੋਣਾ ਹੀ ਹੈ। ਹਾਈਕੋਰਟ ਨੇ ਕੇਂਦਰ ਨੂੰ ਆਕਸੀਜਨ ਦੀ ਸਪਲਾਈ ਪੂਰੀ ਨਾ ਕਰਨ ‘ਤੇ ਫਿਟਕਾਰ ਲਗਾਈ। ਹਾਈਕੋਰਟ ਨੇ ਕੇਂਦਰ ਨੂੰ ਤੁਰੰਤ ਆਕਸੀਜਨ ਦੀ ਸਪਲਾਈ ਪੂਰੀ ਕਰਨ ਲਈ ਕਿਹਾ ਹੈ। ਹਾਈਕੋਰਟ ਨੇ ਕੇਂਦਰ ਨੂੰ ਕਿਹਾ ਕਿ ਆਈ.ਆਈ.ਟੀ. ਤੇ ਆਈ.ਆਈ.ਐਮ. ਬਹੁਤ ਵਧੀਆ ਮੈਨੇਜਮੈਂਟ ਕਰ ਸਕਦੇ ਹਨ ਕਿਉਂ ਨਾ ਆਕਸੀਜਨ ਦੀ ਸਪਲਾਈ ਦਾ ਕੰਮ ਉਨ੍ਹਾਂ ਨੂੰ ਸੌਪ ਦਿੱਤਾ ਜਾਵੇ। ਵਰਨਣਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਦਿੱਲੀ ‘ਚ ਕਰੋਨਾ ‘ਤੇ ਕਾਬੂ ਪਾਉਣ ਲਈ 10 ਹਜ਼ਾਰ ਸਿਪਾਹੀਆਂ ਦੀ ਮਦਦ ਦਿੱਤੀ ਜਾਵੇ। ਜਿਸ ਨੂੰ ਆਰਜ਼ੀ ਹਸਪਤਾਲ ਤੇ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਕੰਮ ਤੇ ਲਾਇਆ ਜਾਵੇਗਾ।  

 Jeeo Punjab Bureau

Leave A Reply

Your email address will not be published.