ਸਰਕਾਰ ਵੱਲੋਂ ਲਾਗੂ ਕੀਤੀਆਂ ਸਖਤ ਪਾਬੰਦੀਆਂ ਦਾ ਵੱਖ-ਵੱਖ ਸਹਿਰਾਂ ਵਿਚ ਵਿਰੋਧ ਹੋਣਾ ਹੋਇਆ ਸ਼ੁਰੂ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 4 ਮਈ

ਪੰਜਾਬ ਸਰਕਾਰ ਨੇ ਭਾਵੇਂ ਕੱਲ੍ਹ ਲੌਕਡਾਊਨ ਨਾ ਲਾਉਣ ਦਾ ਫੈਸਲਾ ਕੀਤਾ ਸੀ ਪਰ ਸਰਕਾਰ ਵੱਲੋਂ ਲਾਗੂ ਕੀਤੀਆਂ ਸਖਤ ਪਾਬੰਦੀਆਂ ਦਾ ਵੀ ਥਾਂ ਥਾਂ ਵਿਰੋਧ ਹੋਣਾ ਸ਼ੁਰੂ ਹੋ ਗਿਆ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੱਲ੍ਹ ਪੰਜਾਬ ਦੀ ਹਾਲਤ ਦਾ ਰਿਵਿਊ ਕੀਤਾ ਗਿਆ ਸੀ ਜਿਸ ਵਿੱਚ ਜਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਵਿਰੋਧ ਵਿੱਚ ਅੱਜ ਸੁਨਾਮ, ਬਰਨਾਲਾ, ਜਲਾਲਾਬਾਦ, ਲੁਧਿਆਣਾ ਤੇ ਕਈ ਹੋਰ ਥਾਵਾਂ ਊੱਪਰ ਦੁਕਾਨਦਾਰਾਂ ਨੇ ਰੋਸ ਧਰਨੇ ਸ਼ੁਰੂ ਕਰ ਦਿੱਤੇ ਹਨ। ਦੁਕਾਨਦਾਰਾਂ ਦਾ ਰੋਸ ਹੈ ਕਿ ਲੌਕਡਾਊਨ ਕਾਰਨ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਤਬਾਹ ਹੋ ਗਿਆ ਹੈ। ਵਪਾਰ ਮੰਡਲ ਦੇ ਨੇਤਾ ਕਹਿ ਰਹੇ ਹਨ ਕਿ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਜਲਾਲਾਬਾਦ ਵਿੱਚ ਦੁਕਾਨਦਾਰਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੁਕਾਨਾਂ ਬੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਫੜ ਕੇ ਜੇਲ ਭੇਜਣਾ ਚਾਹੁੰਦੀ ਹੈ ਤਾਂ ਉਹ ਜੇਲ ਜਾਣ ਲਈ ਤਿਆਰ ਹਨ।

ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਉਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 12–13 ਦਿਨ ਲਈ ਲਾਕਲਾਊਨ ਲਾਉਣਾ ਹੁਣ ਜਰੂਰੀ ਹੋ ਗਿਆ ਹੈ, ਪਰ ਕੱਲ ਉਨ੍ਹਾਂ ਦੀ ਗੱਲ ਪ੍ਰਵਾਨ ਨਹੀਂ ਕੀਤੀ ਗਈ।

ਕਰੋਨਾ ਦੀ ਵਧ ਰਹੀ ਬੀਮਾਰੀ ਅਤੇ ਹਸਪਤਾਲ ਵਿੱਚ ਆਕਸੀਜਨ, ਦਵਾਈਆਂ ਤੇ ਆਈ.ਸੀ.ਯੂ. ਦੀ ਘਾਟ ਕਾਰਨ ਸਰਕਾਰ ਨੂੰ ਕੋਸ ਰਹੇ ਹਨ ਪਰ ਸਰਕਾਰ ਹੁਣ ਇਸਦਾ ਹੱਲ ਹੁਣ ਲਾਕਡਾਊਨ ਲਾਉਣ ਵਿੱਚ ਦੇਖ ਰਹੀ ਹੈ।

ਕਰੋਨਾ ਦੀ ਪਹਿਲੀ ਵੇਵ ਤੋਂ ਬਾਅਦ ਮਾਹਰਾਂ ਦੀ ਰਾਏ ਸੀ ਕਿ ਭਾਰਤ ਵਰਗੇ ਗਰੀਬ ਦੇਸ਼ ਵਿੱਚ ਲੌਕਡਾਊਨ ਲਾਉਣਾ ਕਰੋਨਾ ਨਾਲੋਂ ਵੀ ਖਤਰਨਾਕ ਹੋ ਸਕਦਾ ਹੈ। ਲੌਕਡਾਊਨ ਨਾਲ ਜਿੱਥੇ ਆਮ ਲੋਬਰ ਦੇ ਆਪਣੇ ਪਿੰਡਾਂ ਨੂੰ ਚਲੇ ਜਾਣ ਦਾ ਖਤਰਾ ਰਹਿੰਦਾ ਹੈ ਉੱਥੇ ਨੌਕਰੀ ਖੁੱਸ ਜਾਣ ਕਾਰਨ ਤੇ ਕਾਰੋਬਾਰ ਬੰਦ ਹੋ ਜਾਣ ਕਾਰਨ ਭੁੱਖਮਰੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਜੋ ਕਰੋਨਾ ਨਾਲੋਂ ਵੀ ਕਈ ਗੁਣਾਂ ਘਾਤਕ ਹੋ ਸਕਦੀ ਹੈ। ਸਰਕਾਰਾਂ ਕੋਲ ਲੋਕਾਂ ਦੇ ਖਾਣ ਪੀਣ ਲਈ ਉਨ੍ਹਾਂ ਨੂੰ ਘਰਾਂ ‘ਚ ਪੈਸੇ ਦੇਣ ਲਈ ਵੀ ਜ਼ਿਆਦਾ ਗੁੰਜ਼ਾਇਸ ਨਹੀਂ ਹੈ।  

 Jeeo Punjab Bureau

Leave A Reply

Your email address will not be published.