ਸਤਿੰਦਰ ਸਿੰਘ ਚੌਹਾਨ ਪੰਜਾਬ ਸਟੇਟ ਅਕਾਊਂਟਸ ਸਰਵਿਸਿਸ ਆਫ਼ਿਸਰਸ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 3 ਮਈ

ਸਤਿੰਦਰ ਸਿੰਘ ਚੌਹਾਨ ਡੀ.ਸੀ.ਐਫ.ਏ. ਨੂੰ ਅੱਜ ਪੰਜਾਬ ਸਟੇਟ ਅਕਾਊਂਟਸ ਸਰਵਿਸਿਸ ਆਫ਼ਿਸਰਸ ਐਸੋਸੀਏਸ਼ਨ ਦੀ ਵਰਚੁਅਲ ਮੀਟਿੰਗ ਰਾਹੀਂ ਪ੍ਰਧਾਨ ਨਿਯੁਕਤ ਕੀਤਾ ਗਿਆ।
ਵਰਚੁਅਲ ਮੀਟਿੰਗ ਰਾਹੀਂ ਹੋਈ ਇਸ ਚੋਣ ਵਿੱਚ ਐਸੋਸੀਏਸ਼ਨ ਦੇ 150 ਤੋਂ ਵੱਧ ਮੈਂਬਰਾਂ ਵੱਲੋਂ ਭਾਗ ਲਿਆ ਗਿਆ ਅਤੇ ਐਸੋਸੀਏਸ਼ਨ ਵੱਲੋਂ ਬੀਤੇ ਵਰ੍ਹੇ ਕੀਤੇ ਗਏ ਕੰਮਾਂ ਦੀ ਪੜਚੋਲ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਵਸੰਮਤੀ ਨਾਲ ਸਤਿੰਦਰ ਸਿੰਘ ਚੌਹਾਨ ਨੂੰ ਪੰਜਾਬ ਸਟੇਟ ਅਕਾਊਂਟਸ ਸਰਵਿਸਿਸ ਆਫ਼ਿਸਰਸ ਐਸੋਸੀਏਸ਼ਨ ਦਾ ਪ੍ਰਧਾਨ ਚੁਣਨ ਦੇ ਨਾਲ ਨਾਲ ਆਪਣੀ ਕਾਰਜਕਾਰਨੀ ਚੁਣਨ ਦੇ ਵੀ ਅਧਿਕਾਰ ਦੇ ਦਿੱਤੇ।

ਚੌਹਾਨ ਨੇ ਆਪਣੀ ਕਾਰਜਕਾਰਨੀ ਵਿੱਚ ਰਵਿੰਦਰ ਕੁਮਾਰ ਅਰੋੜਾ, ਡੀ.ਸੀ.ਐਫ.ਏ. ਨੂੰ ਸੀਨੀਅਰ ਮੀਤ ਪ੍ਰਧਾਨ, ਪਵਨ ਕਪੂਰ, ਡੀ.ਸੀ.ਐਫ.ਏ. ਨੂੰ ਮੀਤ ਪ੍ਰਧਾਨ, ਪੰਕਜ ਘਈ, ਡੀ.ਸੀ.ਐਫ.ਏ. ਨੂੰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਸ਼ਰਮਾ, ਏ.ਸੀ.ਐਫ.ਏ. ਨੂੰ ਜਨਰਲ ਸਕੱਤਰ, ਆਰੂਸ਼ ਸ਼ਰਮਾ, ਏ.ਸੀ.ਐਫ.ਏ. ਨੂੰ ਆਰਗਨਾਈਜਿੰਗ ਸਕੱਤਰ, ਸ੍ਰੀਮਤੀ ਸ਼ਿਵਾਨੀ ਤਨੇਜਾ, ਏ.ਸੀ.ਐਫ.ਏ. ਅਤੇ ਰੀਨਾ ਗੋਇਲ, ਏ.ਸੀ.ਐਫ.ਏ. ਨੂੰ ਪ੍ਰੈਸ ਸਕੱਤਰ, ਪ੍ਰਭਜੋਤ ਕੌਰ, ਏ.ਸੀ.ਐਫ.ਏ. ਨੂੰ ਮੀਡੀਆ ਅਡਵਾਈਜ਼ਰ, ਸੌਰਭ ਗੁਪਤਾ, ਏ.ਸੀ.ਐਫ.ਏ. ਨੂੰ ਆਡਿਟ ਆਫ਼ਸਰ ਅਤੇ ਜਸਬੀਰ ਠਾਕੁਰ, ਐਸ.ਓ. ਨੂੰ ਵਿੱਤ ਸਕੱਤਰ ਵਜੋਂ ਸ਼ਾਮਲ ਕੀਤਾ।

Jeeo Punjab Bureau

Leave A Reply

Your email address will not be published.