ਅਰੋੜਾ ਨੇ ੳਦਯੋਗਾਂ ਨੂੰ ਉਪਲਬਧ Oxygen ਸਿਲੰਡਰ ਹਸਪਤਾਲਾਂ ਨੂੰ ਦੇਣ ਲਈ ਕੀਤੀ ਅਪੀਲ

23

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 1 ਮਈ,

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਨੀਵਾਰ ਨੂੰ ਦੂਜੀ ਕੋਵਡ ਲਹਿਰ ਨੂੰ ਰੋਕਣ ਲਈ ਰਾਜ ਸਰਕਾਰ ਦੀਆਂ ਕੋਸਿ਼ਸ਼ਾਂ  ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਉਦਯੋਗ ਜਗਤ  ਦੀ ਸ਼ਲਾਘਾ ਕਰਦਿਆਂ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੋਲ ਉਪਲਬਧ ਆਕਸੀਜਨ ਸਿਲੰਡਰ ਜਿ਼ਲਾ ਪ੍ਰਸ਼ਾਸਨ ਨੂੰ ਹਸਪਤਾਲਾਂ ਵਿਚ ਵਰਤਣ ਲਈ ਮੁਹੱਈਆ ਕਰਵਾਉਣ।

ਅਰੋੜਾ ਨੇ ਕਿਹਾ  ਕਿ ਕੋਵਿਡ ਦੀ ਦੂਜੀ ਲਹਿਰ ਨੇ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਲਈ ਲੋੜੀਂਦੀ ਆਕਸੀਜਨ ਦੀ ਘਾਟ ਪੈਦਾ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਆਕਸੀਜਨ ਉਤਪਾਦਕਾਂ ਤੋਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਦੀ ਸਪਲਾਈ ਕਰਵਾਉਣ ਲਈ ਸੂਬਾ ਸਰਕਾਰ ਲਗਾਤਾਰ 24 ਘੰਟੇ ਕੋਸਿ਼ਸ਼ਾਂ ਕਰ ਰਹੀ ਹੈ।

ਮੰਤਰੀ ਨੇ ਕਿਹਾ  ਕਿ ਆਕਸੀਜਨ ਸਿਲੰਡਰ ਦੀ ਢੁਕਵੀਂ ਉਪਲਬਧਤਾ ਕਬਵਾਉਣਾਂ ਇਸ ਸਪਲਾਈ ਚੇਨ ਦਾ ਇਕ ਮਹੱਤਵਪੂਰਨ ਹਿੱਸਾ ਹੈ।  ਅਰੋੜਾ ਨੇ ਕਿਹਾ ਕਿ ਉਦਯੋਗਿਕ ਇਕਾਈਆਂ / ਵਪਾਰੀਆਂ ਅਤੇ ਉਦਯੋਗਾਂ  ਨੂੰ ਉਹਨਾਂ ਕੋਲ  ਆਕਸੀਜਨ ਸਿਲੰਡਰਾਂ ਨੂੰ ਹਸਪਤਾਲਾਂ ਵਿਚ ਵਰਤਣ ਲਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।

ਸਰਕਾਰ ਸਿਲੰਡਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਅਤੇ ਸਬੰਧਤ ਇਕਾਈਆਂ ਨੂੰ ਸਿਲੰਡਰਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਵੀ ਕਰੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ / ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰਾਂ ਨੂੰ ਇਸ ਸਬੰਧ ਵਿਚ ਉਦਯੋਗ ਨਾਲ ਤਾਲਮੇਲ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।

 Jeeo Punjab Bureau

Leave A Reply

Your email address will not be published.