ਸਿਹਤ ਮੰਤਰੀ ਨੇ ਖੁਦ ਕਬੂਲ ਕੀਤਾ ਸਿਵਲ ਹਸਪਤਾਲ ਮੋਹਾਲੀ ਵਿੱਚ ਨਾ ਤਾਂ ਕੋਈ ਵੈਂਟੀਲੇਟਰ ਹੈ ਤੇ ਨਾ ਹੀ ਕੋਈ ਪ੍ਰਬੰਧ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 29 ਅਪਰੈਲ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਦੇ ਆਪਣੇ ਸ਼ਹਿਰ ਮੋਹਾਲੀ ਵਿੱਚ ਕੋਵਿਡ–19 ਦੀ ਤਿਆਰੀ ਲਈ ਕੀ ਪ੍ਰਬੰਧ ਹਨ, ਇਸ ਸੰਬੰਧੀ ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਖੁਦ ਸਿਹਤ ਮੰਤਰੀ ਨੇ ਹੀ ਇਕਬਾਲ ਕਰ ਲਿਆ ਹੈ ਕਿ ਸਿਵਲ ਹਸਪਤਾਲ ਮੋਹਾਲੀ ਵਿੱਚ ਨਾ ਤਾਂ ਕੋਈ ਵੈਂਟੀਲੇਟਰ ਹੈ ਤੇ ਨਾ ਹੀ ਇਸ ਨੂੰ ਲਾਉਣ ਦਾ ਅਜੇ ਕੋਈ ਪ੍ਰਬੰਧ ਹੈ।

ਉਨ੍ਹਾਂ ਕਿਹਾ ਕਿ ਮੋਹਾਲੀ ਹਤਪਤਾਲ ਅਜੇ ਸਰਕਾਰ ਦੇ ਏਜੰਡੇ ‘ਤੇ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਫੋਰਟਿਸ, ਮੈਕਸ, ਪੀ.ਜੀ.ਆਈ. ਆਦਿ ਵਿੱਚ ਵੈਂਟੀਲੇਟਰ ਦਾ ਪ੍ਰਬੰਧ ਹੈ ਅਤੇ ਅਸੀਂ ਗਿਆਨ ਸਾਗਰ ਨਾਲ ਵੀ ਦੁਬਾਰਾ ਕੰਨਟੈਕਟ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਖੇਤਰ ਲਈ ਪਟਿਆਲਾ ਹੀ ਨੇੜੇ ਪੈਂਦਾ ਹੈ ਤੇ ਇਸ ਕਰਕੇ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਸ ਸਹੂਲਤ ਲਈ ਮਰੀਜ਼ ਭੇਜੇ ਜਾਂਦੇ ਹਨ।

ਮੋਹਾਲੀ ਵਿੱਚ ਕੋਵਿਡ–19 ਦੀ ਬੀਮਾਰੀ ਨੂੰ ਦੇਖਦਿਆਂ ਸਰਕਾਰ ਵੱਲੋਂ ਵੈਂਟੀਲੇਅਰ ਦਾ ਪ੍ਰਬੰਧ ਤੇ ਤਕਨੀਸ਼ੀਅਨ ਤੇ ਹੋਰ ਅਮਲੇ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਦੇ ਜਵਾਬ ਦੀ ਬਜਾਏ ਮੰਤਰੀ ਨੇ ਇੰਨਾ ਹੀ ਕਿਹਾ ਕਿ ਮੋਹਾਲੀ ਅਜੇ ਪੰਜਾਬ ਸਰਕਾਰ ਦੀ ਲਿਸਟ ‘ਚ ਨਹੀਂ ਹੈ ਅਤੇ ਜਦੋਂ ਇਹ ਹੋਇਆ ਤਾਂ ਵੈਂਟੀਲੇਟਰ ਵੀ ਲੱਗ ਜਾਵੇਗਾ।  

ਵਰਨਣਯੋਗ ਹੈ ਕਿ ਨਗਰ ਨਿਗਮ ਮੋਹਾਲੀ ਵੱਲੋਂ 2020 ”ਚ ਕਰੋਨਾ ਬੀਮਾਰੀ ਫੈਲਣ ਵੇਲੇ ਵੈਂਟੀਲੇਟਰ ਲਾਉਣ ਲਈ ਮੋਹਾਲੀ ਹਸਪਤਾਲ ਨੂੰ ਇੱਕ ਲੱਖ ਰੁਪਏ ਦਾਨ ਵਜੋਂ ਦਿੱਤੇ ਸਨ।

Jeeo Punjab Bureau

Leave A Reply

Your email address will not be published.