ਕਿਸਾਨਾਂ ਨੇ ਰਾਜਾ ਹਰੀਸ਼ਚੰਦਰ Hospital ਵਿਖੇ ਸਟ੍ਰੈਚਰ ਭੇਂਟ ਕੀਤੇ

48

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 28 ਅਪ੍ਰੈਲ

ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਇੱਕ ਸਾਂਝੀ ਆਨਲਾਈਨ ਮੀਟਿੰਗ ਹੋਈ। ਮੀਟਿੰਗ ਦੌਰਾਨ ਤੈਅ ਕੀਤਾ ਗਿਆ ਕਿ 1 ਮਈ ਨੂੰ ਸਾਂਝੇ ਤੌਰ ‘ਤੇ ਕਿਸਾਨ-ਮੋਰਚਿਆਂ ‘ਚ ਮਜ਼ਦੂਰ-ਦਿਵਸ ਮਨਾਇਆ ਜਾਵੇਗਾ ਅਤੇ ਕਿਸਾਨ-ਮਜ਼ਦੂਰ ਏਕਤਾ ਪ੍ਰਗਟਾਈ ਜਾਵੇਗੀ। ਸਾਰੇ ਦੇਸ਼ ਦੇ ਮਜ਼ਦੂਰਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਕੋਵਿਡ ਦੇ ਜਰੂਰੀ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਕਿਸਾਨਾਂ ਦੇ ਮੋਰਚਿਆਂ ਤੇ, ਚਾਹੇ ਉਹ ਟੋਲ ਪਲਾਜ਼ਾ, ਮਾਲ, ਪੰਪ, ਜਿਲਾ ਦਫ਼ਤਰ ਅਤੇ ਹੋਰ ਥਾਵਾਂ ਤੇ ਹੋਵੇ, ਉੱਥੇ ਆਉਣ ਵਾਲੀ ਇੱਕ ਮਈ ਨੂੰ ਕਿਸਾਨ ਮਜਦੂਰ ਏਕਤਾ ਦਿਵਸ ਮਨਾਇਆ ਜਾਵੇ।

ਮਹਾਰਾਸ਼ਟਰ ਵਿੱਚ ਕੋਵਿਡ ਕਾਰਨ ਧਾਰਾ 144 ਲਾਗੂ ਹੈ, ਪਰ ਕਿਸਾਨ ਮੋਰਚਾ ਅਤੇ ਜਨਤਕ ਜਥੇਬੰਦੀਆਂ ਵੱਲੋਂ ਅੱਜ ਮਹਾਰਾਸ਼ਟਰ ਦੇ ਬਜਾਜ ਚੌਕ, ਵਰਧਾ ਵਿੱਚ ਦਿੱਲੀ ਕਿਸਾਨ ਅੰਦੋਲਨ ਦੇ ਸਮਰਥਨ ਸ਼ੁਰੂ ਕੀਤਾ ਪੱਕਾ-ਧਰਨਾ 135 ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਕੋਵਿਡ ਨਿਯਮਾਂ ਅਤੇ ਸਮਾਜ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਦਿਆਂ ਸੱਤਿਆਗ੍ਰਹਿ ਕਰ ਰਹੇ ਹਨ।

ਪ੍ਰਸ਼ਾਸਨ ਨੇ ਧਰਨੇ ਨੂੰ ਰੋਕਣ ਲਈ ਨਿਰੰਤਰ ਯਤਨ ਕੀਤੇ ਹਨ। ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਮੋਰਚੇ ਦੇ ਪ੍ਰਬੰਧਕਾਂ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਸੀ, ਫਿਰ ਵੀ ਕਿਸਾਨ ਡਟੇ ਹੋਏ ਹਨ। ਅੰਦੋਲਨ ਦੇ 132 ਵੇਂ ਦਿਨ ਪੁਲਿਸ ਅਤੇ ਪ੍ਰਸ਼ਾਸਨ ਨੇ ਅੰਦੋਲਨ ਵਾਲੀ ਥਾਂ ਦੇ ਪੰਡਾਲ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ, ਹੁਣ ਕਿਸਾਨ ਅੱਜ ਫੁੱਟਪਾਥ ‘ਤੇ ਬੈਠ ਕੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

 ਮਹਾਰਾਸ਼ਟਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਐਮਐਸਪੀ ਦਾ ਨਾ ਹੋਣਾ ਅਤੇ ਤਿੰਨ ਨਵੇਂ ਕਾਨੂੰਨ ਕਿਸੇ ਮਹਾਂਮਾਰੀ ਨਾਲੋਂ ਵੀ ਖ਼ਤਰਨਾਕ ਹਨ।  ਜਦੋਂ ਤੱਕ ਅੰਦੋਲਨ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਰਹੇਗਾ, ਉਹ ਆਪਣਾ ਅੰਦੋਲਨ ਵੀ ਜਾਰੀ ਰੱਖਣਗੇ।

ਅੱਜ ਸ਼ਹੀਦ ਭਗਤ ਸਿੰਘ ਯੂਥ ਬ੍ਰਿਗੇਡ ਅਤੇ ਖਾਲਸਾ ਏਡ ਦੇ ਸਹਿਯੋਗ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁਨਾਂ ਨੇ ਰਾਜਾ ਹਰੀਸ਼ਚੰਦਰ ਹਸਪਤਾਲ, ਦਿੱਲੀ ਵਿਖੇ 16 ਸਟਰੈਚਰ ਉਪਲੱਬਧ ਕਰਵਾਏ।  ਇਸ ਦੇ ਨਾਲ ਵਲੰਟੀਅਰਾਂ ਦੁਆਰਾ ਹਸਪਤਾਲਾਂ ਲਈ ਭੋਜਨ ਅਤੇ ਪਾਣੀ ਦੀ ਸੇਵਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਭਰ ਦੇ ਸਾਰੇ ਕਿਸਾਨਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।  ਭਾਜਪਾ ਦੇ ਆਈ ਟੀ ਸੈੱਲ ਵੱਲੋਂ ਝੂਠੇ ਝੂਠੇ ਪ੍ਰਚਾਰ ਕੀਤੇ ਜਾ ਰਹੇ ਹਨ।  ਕਿਸਾਨਾਂ ਦੀ ਏਕਤਾ ਨੂੰ ਤੋੜਨ ਲਈ ਵੀ ਯਤਨ ਕੀਤੇ ਜਾ ਰਹੇ ਹਨ।  ਪਰ  ਇਹ ਅੰਦੋਲਨ ਨਿਸ਼ਚਤ ਤੌਰ ‘ਤੇ ਕਿਸਾਨਾਂ ਦੀ ਏਕਤਾ ਅਤੇ ਵਿਸ਼ਵਾਸ ਨਾਲ ਜਰੂਰ ਜਿੱਤੇਗਾ।

Jeeo Punjab Bureau

Leave A Reply

Your email address will not be published.