ਦਿੱਲੀ ਸਰਕਾਰ ਦਾ ਮਤਲਬ ਹੈ LG ਨਾ ਕੇ ਕੇਜਰੀਵਾਲ

39

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ: 28 ਅਪ੍ਰੈਲ,

ਹੁਣ ਦਿੱਲੀ ਦਾ ਬੌਸ ਕੇਜਰੀਵਾਲ ਨਹੀਂ, LG ਹੋਵੇਗਾ, ਪਿਛਲੇ ਪਾਰਲੀਮੈਂਟ ਸ਼ੈਸ਼ਨ ਵਿੱਚ ਕੇਂਦਰ ਸਰਕਾਰ ਵੱਲੋਂ ਕੌਮੀ ਰਾਜਧਾਨੀ ਰਾਜ ਖੇਤਰ ਸ਼ਾਸ਼ਨ (ਸੋਧ) ਕਾਨੂੰਨ 2021 ਨੂੰ ਹੁਣ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਮਿਲ ਗਈ ਹੈ। ਮਨਜ਼ੂਰੀ ਤੋਂ ਬਾਅਦ ਹੁਣ ਅਪ੍ਰੈਲ 2021 ਤੋਂ ਦਿੱਲੀ ਵਿੱਚ ਲਾਗੂ ਹੋ ਜਾਵੇਗਾ।

ਹੁਣ ਦਿੱਲੀ ਸਰਕਾਰ ਦਾ ਮਤਲਬ ਹੈ ਐਲ ਜੀ ਅਤੇ ਹੁਣ ਐਲ ਜੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਕਾਰਜਕਾਰੀ ਕੰਮ ਪਾਸ ਨਹੀਂ ਸਮਝਿਆ ਜਾਵੇਗਾ। ਦਿੱਲੀ ਵਿਧਾਨਸਭਾ ਵਿੱਚ ਪਾਸ ਹੋਣ ਵਾਲੇ ਕਾਨੂੰਨਾਂ ਲਈ ਹੁਣ ਇਨ੍ਹਾਂ ਦੀ ਮਨਜ਼ੂਰੀ ਐਲ ਜੀ ਤੋਂ ਲੈਣੀ ਜ਼ਰੂਰੀ ਹੋਵੇਗੀ। ਗ੍ਹਹਿ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਸਾਰੀਆਂ ਧਾਰਾਵਾਂ 27 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ। ਮੋਦੀ ਸਰਕਾਰ ਨੇ ਇਸ ਨੋਟੀਫਿਕੇਸ਼ਨ ਰਾਹੀਂ ਕੇਜਰੀਵਾਲ ਸਰਕਾਰ ਦੇ ਪਰ ਕੁਤਰ ਕੇ ਸਾਰੀ ਤਾਕਤ ਐਲ ਜੀ ਨੂੰ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਗੋਬਿੰਦ ਮੋਹਨ ਦੇ ਦਸਤਖਤਾਂ ਹੇਠ ਜਾਰੀ ਹੋਏ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ”ਅਧਿਨਿਯਮ 2021 (2021 ਦਾ 15) ਦੀ ਧਾਰਾ 1 ਦੀ ਉਪਧਾਰਾ –2 ਵਿੱਚ ਨਿਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੇਂਦਰ ਸਰਕਾਰ 27 ਅਪ੍ਰੈਲ 2021 ਤੋਂ ਅਧਿਨਿਯਮ ਦੇ ਪ੍ਰਸਤਾਵਾਂ ਨੂੰ ਲਾਗੂ ਕਰਦੀ ਹੈ।” ਨੋਟੀਫਿਕੇਸ਼ਨ ਅਨੁਸਾਰ ਦਿੱਲੀ ਵਿੱਚ ਕੌਮੀ ਰਾਜਧਾਨੀ ਰਾਜ ਖੇਤਰ ਸ਼ਾਸ਼ਨ (ਸੋਧ) ਕਾਨੂੰਨ 2021 ਅਪ੍ਰੈਲ ਤੋਂ ਅਮਲ ਵਿੱਚ ਆ ਗਿਆ ਹੈ।

Jeeo Punjab Bureau

Leave A Reply

Your email address will not be published.