WHO ਨੇ COVID-19 ਦੇ ਮਾਮਲਿਆਂ ਤੇ ਮੌਤਾਂ ਦੀ ਰਿਕਾਰਡ ਲਹਿਰ ਨੂੰ ਲੈ ਕੇ ਪ੍ਰਗਟ ਕੀਤੀ ਚਿੰਤਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 27 ਅਪ੍ਰੈਲ

ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੈਡ੍ਰੋਸ ਐਡਰੇਨਾਮ ਗੈਬਰੇਐਸਸ ਨੇ ਭਾਰਤ ਵਿਚ ਕੋਵਿਡ19 ਦੇ ਮਾਮਲਿਆਂ ਤੇ ਮੌਤਾਂ ਦੀ ਰਿਕਾਰਡ ਲਹਿਰ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸੰਗਠਨ ਸੰਕਟ ਨੂੰ ਦੂਰ ਕਰਨ ਲਈ ਮਦਦ ਦੇ ਰਿਹਾ ਹੈ। ਟੈਡ੍ਰੋਸ ਨੇ ਕਿਹਾ ਕਿ ਭਾਰਤ ‘ਚ ਸਥਿਤੀ ਹਿਰਦੇ ਵਲੂੰਧਰ ਰਹੀ ਹੈ। ਉਨ੍ਹਾਂ ਦੀ ਟਿੱਪਣੀ ਭਾਰਤ ਵਿਚ ਭਿਆਨਕ ਕੋਰੋਨਾ ਵਾਇਰਸ ਲਹਿਰ ਨੂੰ ਲੈ ਕੇ ਆਈ ਹੈ, ਜਦੋਂ ਦੇਸ਼ ਦੇ ਹਸਪਤਾਲ ਤੇ ਸ਼ਮਸ਼ਾਨਘਾਟ ਪੂਰੀ ਸਮਰਥਾ ਨਾਲ ਕੰਮ ਕਰ ਰਹੇ ਹਨ।

Jeeo Punjab Bureau

Leave A Reply

Your email address will not be published.