ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਲਗਾਈ ਫਿਟਕਾਰ, ਕਿਹਾ COVID-19 ਦੀ ਦੂਜੀ ਲਹਿਰ ਲਈ ਜ਼ਿੰਮੇਵਾਰ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 26 ਅਪ੍ਰੈਲ :

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਚੱਲ ਰਹੇ ਕਹਿਰ ’ਚ ਮਦਰਾਸ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਫਿਟਕਾਰ ਲਗਾਈ ਹੈ। ਕੋਰੋਨਾ ਦੇ ਵਧਦੇ ਦਿਨੋਂ ਦਿਨ ਮਾਮਲਿਆਂ ਵਿੱਚ ਵਿਧਾਨ ਸਭਾ ਚੋਣ ਕਰਵਾਏ ਜਾਣ ਨੂੰ ਲੈ ਕੇ ਅਦਾਲਤ ਨੇ ਚੋਣ ਕਮਿਸ਼ਨ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ।

ਮਦਰਾਸ ਹਾਈਕੋਰਟ ਨੇ ਕੋਰੋਨਾ ਮਹਾਮਾਰੀ ਦੌਰਾਨ ਰਾਜਨੀਤਿਕ ਰੈਲੀਆਂ ਦੀ ਆਗਿਆ ਦੇਣ ਲਈ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਸਖਤ ਫਿਟਕਾਰ ਲਗਾਈ। ਹਾਈਕੋਰਟ ਵਿਚ ਚੀਫ ਜਸਟਿਸ ਨੇ ਚੋਣ ਕਮਿਸ਼ਨ ਦੇ ਵਕੀਲ ਨੂੰ ਕਿਹਾ, ‘ਤੁਹਾਡੀ ਸੰਸਥਾ ਏਕਲ ਰੂਪ ਵਿੱਚ ਕੋਵਿੰਡ-19 ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹੈ।’
ਅਦਾਲਤ ਨੇ ਕੇਸ ਵਧਣ ਦੇ ਵਿੱਚ ਚੋਣ ਮੁਹਿੰਮ ਦੀ ਮਨਜ਼ੂਰੀ ਦੇਣ ਲਈ ਸਖਤ ਆਲੋਚਨਾ ਕਰਦੇ ਹੋਏ ਮਦਰਾਸ ਹਾਈਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਕੋਵਿਡ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹੈ ਅਤੇ ਤੁਹਾਡੇ ਉਤੇ ਹੱਤਿਆ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

Jeeo Punjab Bureau

Leave A Reply

Your email address will not be published.