ਮੰਤਰੀ ਸੁੱਖੀ ਰੰਧਾਵਾ ਨੇ Navjot Sidhu ਤੇ ਦੂਹਰੇ ਮਿਆਰ ਵਰਤਣ ਦਾ ਲਾਇਆ ਦੋਸ਼

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 24 ਅਪ੍ਰੈਲ

ਕਾਂਗਰਸ ਪਾਰਟੀ ਵਿੱਚ ਨਵਜੋਤ ਸਿੱਧੂ ਖਿਲਾਫ ਸ਼ੁਰੂ ਹੋਈ ਧੀਮੀ ਸੁਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਦੇ ਹਮਲੇ ਨਾਲ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਨਵਜੋਤ ਸਿੱਧੂ ਨੇ ਅੱਜ ਫਿਰ ਸੋਸ਼ਲ ਮੀਡੀਆ ਉਤੇ ਪੁੱਛਿਆ ਹੈ ਕਿ ਦੋ ਸਾਲ ਤੋਂ ਪ੍ਰਕਾਸ਼ ਤੇ ਸੁਖਬੀਰ ਬਾਦਲ ਖਿਲਾਫ ਚਾਰਜਸੀਟ ’ਚ ਨਾਮ ਹੋਣ ਦੇ ਬਾਵਜੂਦ ਉਨ੍ਹਾਂ ਖਿਲਾਫ ਚਾਲਾਨ ਪੇਸ਼ ਕਿਉਂ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦਾ ਐਫ ਆਈ ਆਰ ਵਿੱਚ ਨਾਮ ਕਿਉਂ ਨਹੀਂ ਪਾਇਆ ਗਿਆ। ਉਨ੍ਹਾਂ ਦੋਵਾਂ ਖਿਲਾਫ ਸਬੂਤ ਹੋਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਅਤੇ ਨਾ ਹੀ ਅਦਾਲਤ ਸਾਹਮਣੇ ਪੇਸ਼ ਕੀਤੇ। ਉਨ੍ਹਾਂ ਪੁੱਛਿਆ ਕਿ ਕੇਸ਼ ਨੂੰ ਕਮਜ਼ੋਰੀ ਕਰਨ ਲਈ ਤੇ ਲੇਟ ਕਰਨ ਲਈ ਕੌਣ ਜ਼ਿੰਮੇਵਰ ਹੈ?

 ਉਧਰ ਪੰਜਾਬ ਦੇ ਸਹਿਕਾਰਤਾ ਮੰਤਰੀ ਸੁੱਖੀ ਰੰਧਾਵਾ ਨੇ ਨਵਜੋਤ ਸਿੱਧੂ ਤੇ ਦੂਹਰੇ ਮਿਆਰ ਵਰਤਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਘਟਲਾਵਾਂ ਵਾਪਰਨ ਵੇਲੇ ਨਵਜੋਤ ਸਿੱਧੂ ਭਾਜਪਾ ’ਚ ਸਨ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਮੁੱਖ ਪਾਰਲੀਮਾਨੀ ਸਕੱਤਰ ਸਨ। ਉਨ੍ਹਾਂ ਕਿਹਾ ਕਿ ਸਿੱਧੂ ਉਦੋਂ ਦੋ ਸਾਲ ਕਿਉਂ ਚੁੱਪ ਰਹੇ? ਉਨ੍ਹਾਂ ਕਿਹਾ ਕਿ ਸਿੱਧੂ ਦੂਹਰੇ ਮਿਆਰਾਂ ਵਾਲਾ ਲੀਡਰ ਹੈ ਜੋ ਕਦੇ ਚੁੱਪ ਰਿਹਾ ਤੇ ਹੁਣ ਹਰ ਰੋਜ ਬੋਲ ਰਿਹਾ ਹੈ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਜਸ਼ੈਲੀ ’ਤੇ ਹਮਲਾ ਕਰਦਿਆਂ ਕਿਹਾ ਕਿ ਉਸਿ ਨੂੰ ਮੀਡੀਆ ’ਚ ਜਾਣ ਤੋਂ ਬਚਣਾ ਚਾਹੀਦਾ ਹੈ ਅਤੇ ਜਾਂਚ ਨੂੰ ਜਨਤਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੀਡੀਆ ’ਚ ਜਾਣ ਨਾਲ ਜਾਂਚ ਪ੍ਰਭਾਵਿਤ ਹੁੰਦੀ ਹੈ।

Jeeo Punjab Bureau

Leave A Reply

Your email address will not be published.