ਕੋਈ ਵੀ Oxygen ਸਪਲਾਈ ਵਿੱਚ ਵਿਘਨ ਪਾਵੇਗਾ ਤਾਂ ਅਸੀਂ ਉਸ ਨੂੰ ਫਾਂਸੀ ’ਤੇ ਲਟਕਾ ਦੇਵਾਂਗੇ-High Court

ਜੀਓ ਪੰਜਾਬ ਬਿਊਰੋ

ਨਵੀਂ ਦਿਲੀ: 24ਅਪ੍ਰੈਲ

ਕੋਰੋਨਾ ਵਾਇਰਸ ਕਹਿਰ ਦੇ ਚਲਦਿਆਂ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ। ਆਕਸੀਜਨ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਸਖਤਾਈ ਦਿਖਾਈ ਹੈ। ਦਿੱਲੀ ਹਾਈਕੋਰਟ ਨੇ ਕਿਹਾ ਕਿ ਜੇਕਰ ਕੇਂਦਰ, ਰਾਜ ਜਾਂ ਸਥਾਨਕ ਪ੍ਰਸ਼ਾਸਨ ਵਿੱਚ ਕੋਈ ਅਧਿਕਾਰੀ ਆਕਸੀਜਨ ਸਪਲਾਈ ਵਿੱਚ ਵਿਘਨ ਪਾ ਰਿਹਾ ਹੈ, ਤਾਂ ਅਸੀਂ ਉਸ ਨੂੰ ਬਖ਼ਸਾਂਗੇ ਨਹੀਂ, ਉਸਨੂੰ ਫਾਂਸੀ ’ਤੇ ਲਟਕਾ ਦੇਵਾਂਗੇ।

‘ਲਾਈਵ ਹਿੰਦੁਸਤਾਨ’ ਦੀ ਖਬਰ ਮੁਤਾਬਕ ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰੇਖਾ ਪਲੀ ਦੇ ਬੈਂਚ ਵੱਲੋਂ ਉਕਤ ਟਿੱਪਣੀ ਅਗਰੇਸਨ ਹਸਪਤਾਲ ਦੀ ਇਕ ਪਟੀਸ਼ਨ ਉਤੇ ਸੁਣਵਾਈ ਦੌਰਾਨ ਆਈ ਹੈ। ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਕਮੀ ਮਰੀਜ਼ਾਂ ਉਤੇ ਆਏ ਸੰਕਟ ਨੂੰ ਦੇਖਦੇ ਹੋਏ ਮਹਾਰਾਜਾ ਅਗਰਸੇਨ ਹਸਪਤਾਲ ਨੇ ਛੇਤੀ ਤੋਂ ਛੇਤੀ ਆਕਸੀਜਨ ਦਿਵਾਉਣ ਲਈ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਦੱਸੇ ਕਿ ਕੌਣ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪਾ ਰਿਹਾ ਹੈ ਅਤੇ ਕਿਹਾ ਕਿ ਅਸੀਂ ਉਸ ਵਿਅਕਤੀ ਨੂੰ ਲਟਕਾ ਦੇਵਾਂਗੇ। ਬੈਂਚ ਨੇ ਕਿਹਾ ਕਿ ਅਸੀਂ ਕਿਸੇ ਨੂ ਵੀ ਨਹੀਂ ਬਖ਼ਸਾਂਗੇ। ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਅਜਿਹੇ ਅਧਿਕਾਰੀਆਂ ਬਾਰੇ ਕੇਂਦਰ ਨੂੰ ਵੀ ਦੱਸੇ ਤਾਂ ਕਿ ਉਹ ਉਨ੍ਹਾਂ ਖਿਲਾਫ ਕਾਰਵਾਈ ਕਰ ਸਕੇ।

ਸੁਣਵਾਈ ਦੌਰਾਨ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਹੁਲ ਮੇਹਰਾ ਨੇ ਹਾਈਕੋਰਟ ਨੂੰ ਕਿਹਾ ਕਿ ਜੋ ਕੁਝ ਵੀ ਚਲ ਰਿਹਾ ਹੈ, ਅਸੀਂ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਆਕਸੀਜਨ ਦੀ ਸਪਲਾਈ ਕਰਾਂਗੇ, ਹਾਲਾਂਕਿ ਅਸੀਂ ਹਵਾਂ ਤੋਂ ਆਕਸੀਜਨ ਨਹੀਂ ਬਣਾ ਸਕਦੇ। ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਜ਼ਿੰਮੇਵਾਰੀ ਉਨ੍ਹਾਂ ਉਤੇ ਵੀ ਆਉਂਦੀ ਹੈ। ਇਸ ਦੌਰਾਨ ਹਾਈਕੋਰਟ ਨੇ ਦਿੱਲੀ ਸਰਕਾਰ ਨੂੰ ਆਕਸੀਜਨ ਪਲਾਂਟ ਸਥਾਪਤ ਕਰਨ ਨੂੰ ਕਿਹਾ ਹੈ।

Jeeo Punjab Bureau

Leave A Reply

Your email address will not be published.