ਗਲੇਸ਼ੀਅਰ ਦੇ ਫਿਸਲਣ ਨਾਲ 8 ਲੋਕਾਂ ਦੀ ਹੋਈ ਮੌਤ

ਜੀਓ ਪੰਜਾਬ ਬਿਊਰੋ

ਨਵੀਂ ਦਿਲੀ: 24ਅਪ੍ਰੈਲ

ਇੱਕ ਪਾਸੇ ਦੇਸ਼ ਕਰੋਨਾ ਦੀ ਭਿਆਨਕ ਆਫਤ ਨਾਲ ਜੂਝ ਰਿਹਾ ਹੈ ਦੂਜੇ ਪਾਸੇ ਇਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਉਤਰਾਖੰਡ ਦੇ ਚਮੇਲੀ ਜ਼ਿਲੇ ਦੀ ਨੀਤੀ ਘਾਟੀ ਵਿਚ ਭਾਰਤ ਚੀਨ ਸਰਹੱਦ ਦੇ ਨਾਲ ਵਾਲੇ ਇਲਾਕੇ ਵਿਚ ਗਲੇਸ਼ੀਅਰ ਫਿਸਲ ਗਿਆ ਹੈ ਅਤੇ ਕਈ ਲੋਕ ਇਸ ਦੇ ਹੇਠਾਂ ਦਬ ਗਏ ਹਨ। ਹੁਣ ਤੱਕ 8 ਲੋਕਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਹੈ ਅਤੇ 384 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦੋਂ ਕਿ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਬਾਰਡਰ ਸੜਕ ਨਿਰਮਾਣ ਅਧਿਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਗਲੇਸ਼ੀਅਰ ਦੇ ਫਿਸਲਣ ਦੀ ਖਬਰ ਮਿਲੀ ਹੈ ਪਰ ਬਰਫਵਾਰੀ ਦੇ ਕਾਰਨ ਉਸ ਇਲਾਕੇ ਨਾਲ ਸੰਪਰਕ ਨਹੀਂ ਹੋ ਰਿਹਾ । ਉਨ੍ਹਾਂ ਦੱਸਿਆ ਕਿ ਬਾਰਡਰ ਸੜਕ ਨਿਰਮਾਣ ਮਹਿਕਮੇ ਵਲੋਂ ਇਂਨ੍ਹਾਂ ਦਿਨਾਂ ਵਿਚ ਸੜਕ ਦੇ ਨਿਰਮਾਣ ਲਈ ਮਜ਼ਦੂਰ ਕੰਮ ਕਰ ਰਹੇ ਹਨ।

Jeeo Punjab Bureau

Leave A Reply

Your email address will not be published.