Oxygen ਦੀ ਕਮੀ ਕਾਰਨ 20 ਮਰੀਜ਼ਾਂ ਦੀ ਮੌਤ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 24 ਅਪ੍ਰੈਲ :

ਕੋਰੋਨਾ ਕਹਿਰ ਦੇ ਚਲਦਿਆਂ ਆਕਸੀਜਨ ਦੀ ਕਮੀ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਅੱਜ ਦਿੱਲੀ ਦੇ ਰੋਹਿਣੀ ਖੇਤਰ ਦੇ ਜੈਪੁਰ ਗੋਡਨ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਦੇ ਚਲਦਿਆਂ 20 ਮਰੀਜ਼ਾਂ ਦੀ ਦੇਰ ਰਾਤ ਮੌਤ ਹੋ ਗਈ। ਹਸਪਤਾਲ ਦੇ ਮੈਡੀਕਲ ਡਾਇਰੈਕਟਰ ਲੇ ਕਿਹਾ ਕਿ ਸਰਕਾਰ ਵੱਲੋਂ ਹਸਪਤਾਲ ਨੂੰ 3.5 ਮੀਟ੍ਰਿਕ ਟਨ ਆਕਸੀਜਨ ਅਲਾਟ ਕੀਤੀ ਗਈ ਹੈ, ਜਿਸਨੂੰ ਕੱਲ੍ਹ ਰੀਫਿਲ ਕੀਤਾ ਜਾਣਾ ਸੀ, ਪ੍ਰੰਤੂ ਦੇਰ ਰਾਤ ਰੀਫਿਲ ਨਹੀਂ ਹੋਈ। ਸ਼ੁੱਕਰਵਾਰ ਦੀ ਰਾਤ ਨੂੰ ਸਿਰਫ 1500 ਲੀਟਰ ਰੀਫਿਲਿੰਗ ਕੀਤੀ ਗਈ ਸੀ, ਇਸ ਕਾਰਨ ਹਸਪਤਾਲ ਕੋਲ ਆਕਸੀਜਨ ਖਤਮ ਹੋ ਗਈ ਅਤੇ 20 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ।

Jeeo Punjab Bureau

Leave A Reply

Your email address will not be published.