ਦੀ ਇੰਟਲੇਕਚੂਅਲ ਫਾਰਮਰ ਮੰਚ ਨੇ ਕੇਂਦਰ ਅਤੇ ਕਿਸਾਨਾਂ ਵਿਚਾਲੇ ਚੱਲ ਰਿਹਾ ਰੇੜਕਾ ਮੁਕਾਉਣ ਦੀ ਕੀਤੀ ਮੰਗ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ 23 ਅਪਰੈਲ ( ਰਾਜਿੰਦਰ ਵਰਮਾ )

ਦੀ ਇੰਟਲੇਕਚੂਅਲ ਫਾਰਮਰ ਮੰਚ (ਆਈਐਫਐਮ) ਨੇ ਕੇੰਦਰ ਸਰਕਾਰ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕਵਾਰ ਮੁੜ ਤੋੰ ਗੱਲਬਾਤ ਰਾਹੀਂ ਖੇਤੀ ਬਿਲਾਂ ਨੂੰ ਸਮਝਦੇ ਹੋਏ ਵਿਚਾਰ ਕਰਕੇ ਪਿਛਲੇ ਸਾਲ ਜੂਨ ਮਹੀਨੇ ਤੋੰ ਚਲੇ ਆ ਰਹੇ ਰੇੜਕੇ ਨੂੰ ਖਤਮ ਕੀਤਾ ਜਾਵੇ। ਸਥਾਨਕ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਚ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਰਨਲ ਜਗਮੋਹਨ ਸਿੰਘ ਸੈਣੀ ਨੇ ਦੱਸਿਆ ਕਿ ਕਰੀਬ ਦਸ ਮਹੀਨੇ ਤੋੰ ਚਲ ਰਹੇ ਕਿਸਾਨ ਅੰਦੋਲਨ ਕਾਰਨ ਮਾਲੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਚ ਵਲੋੰ ਪ੍ਰਗਤੀਸ਼ੀਲ ਕਿਸਾਨਾਂ, ਕਾਨੂੰਨੀ ਮਾਹਿਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਇਸ ਸਬੰਧ ਵਿੱਚ ਸਰਵੇਖਣ ਅਤੇ ਅਧਿਐਨ ਕਰਨ ਤੋੰ ਬਾਅਦ ਆਪਣੇ ਸੁਝਾਅ ਦਿੱਤੇ ਹਨ।

ਆਈਐਫਐਮ ਦਾ ਮੰਨਣਾ ਹੈ ਕਿ ਫਾਰਮਰ ਪ੍ਰੋਡਿਊਸਰ ਟਰੇਡ ਐੰਡ ਕਾਮਰਸ ਅਮੈੱਡਮੈੰਟ ਐਕਟ 2020 ਕਿਸਾਨਾਂ ਲਈ ਖੁੱਲੀ ਮੰਡੀ ਦੇ ਨਾਲ ਨਾਲ ਮੌਜੂਦਾ ਮਾਰਕੀਟ ਸਿਸਟਮ ਵਿੱਚ ਆਪਣੇ ਉਤਪਾਦ ਨੂੰ ਵੇਚਣ ਦਾ ਵਿਕਲਪ ਰੱਖਦਾ ਹੈ। ਐਕਟ ਵਿੱਚ ਇਹ ਨਹੀੰ ਕਿਹਾ ਗਿਆ ਹੈ ਕਿ ਮੰਡੀ ਨੂੰ ਖਤਮ ਕੀਤਾ ਜਾ ਰਿਹਾ ਹੈ। ਸਰਕਾਰ ਮੰਡੀ ਸਿਸਟਮ ਨੂੰ ਜਾਰੀ ਰੱਖਣ ਲਈ ਸਹਿਮਤ ਹੈ। ਫਾਰਮਰ ਇੰਪਾਵਰਮੈੰਟ ਐੰਡ ਪ੍ਰੀਕਿਊਰਮੈੰਟ ਐਗਰੀਮੈੰਟ ਐਕਟ 2020 ਵਿੱਚ ਇਹ ਯਕੀਨੀ ਬਣਾਉੰਦਾ ਹੈ ਕਿ ਕੰਟਰੈਕਟ ਕੇਵਲ ਫਸਲ ਤੇ ਹੀ ਲਾਗੂ ਹੁੰਦਾ ਹੈ ਜਮੀਨ ਤੇ ਨਹੀ, ਇਸ ਲਈ ਕਿਸਾਨਾਂ ਦੀ ਜਮੀਨ ਪੂਰੀ ਤਰਾਂ ਸੁਰੱਖਿਅਤ ਹੈ। ਮੰਚ ਨੇ ਆਪਣੀ ਸਟੱਡੀ ਵਿੱਚ ਦੇਖਿਆ ਕਿ ਕਈ ਦਹਾਕਿਆਂ ਤੋੰ ਪੰਜਾਬ ਵਿੱਚ ਕੰਟਰੈਕਟ ਫਾਰਮਿੰਗ ਸ਼ੂਗਰ ਮਿੱਲਾਂ ਰਾਹੀਂ ਹੋ ਰਹੀ ਹੈ। ਪ੍ਰੰਤੂ ਹਾਲੇ ਤੱਕ ਕੋਈ ਵੀ ਜਬਰਨ ਕਬਜੇ ਦਾ ਮਾਮਲਾ ਸਾਹਮਣੇ ਨਹੀੰ ਆਇਆ ਹੈ।

ਦੀ ਅਸ਼ੈਨਸੀਅਲ ਕਮੋਡਿਟੀ ਅਮੈੰਡਮੈੰਟ ਐਕਟ 2020 ਅਨੁਸਾਰ ਸਰਕਾਰ ਨੂੰ ਕੀਮਤਾਂ ਕੰਟਰੋਲ ਕਰਨ ਦਾ ਕਾਨੂੰਨੀ ਅਧਿਕਾਰ ਹੈ। ਭਾਰਤ ਵਰਗੇ ਸਰਪਲੱਸ  ਪ੍ਰੋਡਿਊਸਰ ਮਾਰਕੀਟ ਵਿੱਚ ਵਪਾਰੀ ਜਮਾਂਖੋਰੀ ਨਹੀਂ ਕਰ ਸਕਣਗੇ। ਇਸ ਸੋਧ ਨੂੰ ਕੋਲਡ ਖੋਲਣ ਲਈ ਨਿੱਜੀ ਖੇਤਰ ਨੂੰ ਅੱਗੇ ਆਉਣ ਲਈ ਸ਼ਾਮਲ ਕੀਤਾ ਗਿਆ ਸੀ। ਆਈਐਫਐਮ ਨੇ ਅੰਦੋਲਨ ਦੌਰਾਨ ਹੁਣ ਤੱਕ 300 ਕਿਸਾਨਾਂ ਦੀ ਮੌਤ ਦੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਕਿਸਾਨ ਇਸ ਅੰਦੋਲਨ ਨੂੰ ਸ਼ਾਤਮਈ ਢੰਗ ਨਾਲ ਚਲਾਉਣ ਲਈ ਵਧਾਈ ਦੇ ਪਾਤਰ ਹਨ। ਆਈਐਫਐਮ ਆਗੂਆਂ ਨੂੰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐਮਐਸਪੀ ਤੇ ਫਸਲਾਂ ਦੀ ਖਰੀਦ ਪ੍ਰਣਾਲੀ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ ਜਾਵੇ ਕਿਉੰਕਿ ਪਿਛਲੇ ਕਈ ਦਹਾਕੇ ਤੋੰ ਇਹ ਬਿਨਾਂ ਲਿਖੇ ਹੀ ਚਲ ਰਿਹਾ ਹੈ। ਇਹ ਘਾਟੇ ਨੂੰ ਘੱਟ ਕਰਨ ਵਿੱਚ ਲਾਹੇਵੰਦ ਸਾਬਤ ਹੋਵੇਗਾ।

ਮੰਚ ਨੇ ਇਹ ਵੀ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਕਿਸਾਨਾਂ ਦੀ ਕਰਜ ਮਾਫੀ ਵਿੱਚ ਤੇਜੀ ਲਿਆਵੇ। ਸਾਲ 2017 ਵਿੱਚ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੰਜਾਬ ਦੇ ਕਿਸਾਨਾਂ ਨਾਲ ਇਸ ਸਬੰਧ ਵਿੱਚ ਵਾਅਦਾ ਕੀਤਾ ਸੀ।

Jeeo Punjab Bureau

Leave A Reply

Your email address will not be published.