ਕਿਸਾਨਾਂ ਨੇ BJP ਆਗੂਆਂ ਦਾ ਕੀਤਾ ਜਬਰਦਸਤ ਵਿਰੋਧ

27

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 22 ਅਪ੍ਰੈਲ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਦੇਸ਼ ਭਰ ਦੇ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਤਮਈ ਢੰਗ ਨਾਲ ਭਾਜਪਾ ਦੇ ਆਗੂ ਦਾ ਵਿਰੋਧ ਕਰਨ ਦਾ ਦਿੱਤੇ ਸੱਦੇ ਉਤੇ ਅੱਜ ਕਿਸਾਨਾਂ ਵੱਲੋਂ ਪਟਿਆਲਾ ਵਿੱਚ ਜਬਰਦਸਤ ਵਿਰੋਧ ਕੀਤਾ ਗਿਆ। ਭਾਜਪਾ ਆਗੂ ਅੱਜ Patiala ਦਾ ਇਕ ਮੰਦਰ ਵਿੱਚ ਆਪਣੀ ਮੀਟਿੰਗ ਕਰਨ ਕਰਨ ਲਈ ਇਕੱਠੇ ਹੋਏ, ਜਿਸ ਵਿੱਚ ਇੰਚਾਰਜ ਵਜੋਂ ਸੁਭਾਸ਼ ਵਰਮਾ ਨੇ ਸ਼ਮੂਲੀਅਤ ਕਰਨੀ ਸੀ। ਇਸ ਦਾ ਪਤਾ ਚਲਦਿਆਂ ਹੀ ਵੱਡੀ ਗਿਣਤੀ ਕਿਸਾਨ ਪਹੁੰਚ ਗਏ, ਜਿਨ੍ਹਾਂ ਨੇ ਭਾਜਪਾ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ਉਤੇ ਪਹੁੰਚੇ ਪੁਲਿਸ ਨੇ ਸਥਿਤੀ ਨੂੰ ਕਾਬੂ ਵਿਚ ਕਰ ਲਿਆ। ਇਸ ਤੋਂ ਬਾਅਦ ਭਾਜਪਾ ਆਗੂਆਂ ਨੂੰ ਪੁਲਿਸ ਨੇ ਸੁਰੱਖਿਆ ਵਿੱਚ ਉਥੋਂ ਬਾਹਰ ਕੱਢ ਦਿੱਤਾ।

 Jeeo Punjab Bureau

Leave A Reply

Your email address will not be published.