ਹਲਕਾ ਭਦੌੜ ਦੀ ਰਾਜਨੀਤੀ ਹਾਲ

ਭਦੌੜ ਕੌਂਸਲ ਦੀ ਪ੍ਰਧਾਨਗੀ ਸਮੇਂ ਅਕਾਲੀਆਂ ਨੇ ਕਾਂਗਰਸੀਆਂ ਨਾਲ ਪਾਈਆਂ ਜੱਫੀਆਂ

ਤਪਾ ਕੌਂਸਲ ਦੀ ਪ੍ਰਧਾਨਗੀ ਵਿਚ ਗੱਲ ਪਹੁੰਚੀ ਧਰਨੇ ਤੱਕ

ਜੀਓ ਪੰਜਾਬ ਬਿਊਰੋ

ਆਰਕੇ ਵਰਮਾ

ਬਰਨਾਲਾ 21 ਅਪਰੈਲ

ਸਿਆਣੇ ਕਹਿੰਦੇ ਨੇ ਕਿ ਸਿਆਸਤ ਵਿੱਚ ਕਦੇ ਵੀ ਕੁੱਝ ਵੀ ਵਾਪਰ ਸਕਦਾ ਹੈ ਅਜਿਹਾ ਹੀ ਹਲਕਾ ਭਦੌਡ਼ ਅੰਦਰ ਇੱਕੋ ਦਿਨ ਵਾਪਰਿਆ ਜਦੋਂ ਨਗਰ ਕੌਂਸਲ ਭਦੌਡ਼ ਦੀ ਪ੍ਰਧਾਨਗੀ ਲਈ ਅਕਾਲੀਆਂ ਨੇ ਕਾਂਗਰਸ ਦੇ ਗੁਣਗਾਉਂਦਿਆਂ ਕਾਂਗਰਸ ਦੇ ਚੇਅਰਮੈਨ ਦੇ ਪੁੱਤਰ ਨੂੰ ਨਗਰ ਕੌਂਸਲ ਭਦੌਡ਼ ਦਾ ਪ੍ਰਧਾਨ ਬਣਾ ਕੇ ਉਸ ਦੇ ਗੁਣ ਗਾਏ ਤੇ ਦੂਜੇ ਪਾਸੇ ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਸਮੇਂ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਕਾਂਗਰਸ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਧੱਕਾ ਲਾਉਣ ਦੇ ਦੋਸ਼ ਮਡ਼ ਦਿੱਤੇ।

ਜਾਣਕਾਰੀ ਅਨੁਸਾਰ ਨਗਰ ਕੌਂਸਲ ਭਦੌਡ਼ ਦੇ ਪ੍ਰਧਾਨ ਦੀ ਚੋਣ ਸਵੇਰੇ 11 ਵਜੇ ਰੱਖੀ ਗਈ ਸੀ। ਕੌਂਸਲ ਚੋਣਾਂ ਵਿੱਚ ਕਾਂਗਰਸ ਦੇ 6, ਅਕਾਲੀ ਦਲ ਦੇ 3 ਅਤੇ ਆਜ਼ਾਦ 4 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇੱਕ ਪਾਸੇ ਮਾਰਕੀਟ ਕਮੇਟੀ ਭਦੌਡ਼ ਦੇ ਚੇਅਰਮੈਨ ਅਜੈ ਕੁਮਾਰ ਦਾ ਪੁੱਤਰ ਮੁਨੀਸ਼ ਗਰਗ ਪ੍ਰਧਾਨਗੀ ਦਾ ਦਾਅਵੇਦਾਰ ਸੀ ਤੇ ਦੂਜੇ ਪਾਸੇ ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਜੱਗੀ ਪ੍ਰਧਾਨਗੀ ਦਾ ਦਾਅਵੇਦਾਰ ਸੀ। ਜਿਸ ਕੋਲ ਉਸ ਸਮੇਤ 5 ਪੰਜ ਕੌਂਸਲਰ ਸਨ ਤੇ ਮੁਨੀਸ਼ ਨਾਲ ਵੀ ਉਸ ਸਮੇਤ 5 ਕੌਂਸਲਰ ਸਨ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਮੁਨੀਸ਼ ਗਰਗ ਨੂੰ ਪ੍ਰਧਾਨ ਬਣਾਉਣ ਲਈ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨੂੰ ਮੁਨੀਸ਼ ਨਾਲ ਜੋਡ਼ ਕੇ ਮੁਨੀਸ਼ ਗਰਗ ਨੂੰ ਭਦੌਡ਼ ਕੌਂਸਲ ਦਾ ਪ੍ਰਧਾਨ ਬਣਾ ਦਿੱਤਾ। ਕਾਂਗਰਸ ਦੀ ਸੀਨੀਅਰ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਸ਼ਰੇਆਮ ਕਿਹਾ ਕਿ ਉਹ ਅਕਾਲੀ ਦਲ ਦੇ ਆਗੂ ਦਾ ਧੰਨਵਾਦ ਕਰਦੀ ਹੈ ਕਿ ਜਿਸ ਦੇ ਸਹਿਯੋਗ ਨਾਲ ਉਹ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਰਹੀ। ਕਾਂਗਰਸ ਦੇ ਪੰਜ ਕੌਂਸਲਰ ਆਪਣੀ ਹੋਈ ਅਣਦੇਖੀ ਨੂੰ ਲੈਕੇ ਪਾਰਟੀ ਤੋਂ ਨਾਰਾਜ਼ ਦੱਸੇ ਜਾ ਰਹੇ ਹਨ। ਦੂਜੇ ਪਾਸੇ ਨਗਰ ਕੌਂਸਲ ਤਪਾ ਦੀ ਪ੍ਰਧਾਨਗੀ ਸਮੇਂ 3 ਵਜੇ ਹਲਕਾ ਭਦੌਡ਼ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਕਾਂਗਰਸ ਤੇ ਧੱਕੇ ਸ਼ਾਹੀ ਦਾ ਦੋਸ਼ ਲਾਉਂਦੇ ਹੋਏ ਸਰਕਾਰ ਖਿਲਾਫ਼ ਨਆਰੇਬਾਜ਼ੀ ਕੀਤੀ ਗਈ ਤੇ ਅਕਾਲੀ ਦਲ ਦੇ ਕੌਂਸਲਰ ਨੂੰ ਪੁਲੀਸ ਨੇ ਧੱਕੇ ਨਾਲ ਚੁੱਕਿਆ ਹੈ ਤਾਂ ਜੋ ਚੋਣ ਪ੍ਰਕਿਰਿਆ ਚੋਂ ਬਾਹਰ ਕੀਤਾ ਜਾਵੇ। ਤਪਾ ਵਿਖੇ ਕਾਂਗਰਸ ਦੇ ਉਮੀਦਵਾਰ ਅਨਿਲ ਕੁਮਾਰ ਕਾਲਾ ਭੂਤ ਦਾ ਅਕਾਲੀ ਦਲ ਦੇ ਤਰਲੋਚਨ ਬਾਂਸਲ ਨਾਲ ਪ੍ਰਧਾਨਗੀ ਦਾ ਮੁਕਾਬਲਾ ਸੀ। ਕਾਂਗਰਸ ਦੇ ਉਮੀਦਵਾਰ ਕੋਲ 7 ਕੌਂਸਲਰ ਸਨ ਤੇ ਅਕਾਲੀ ਦਲ ਕੋਲ 5 ਆਜਾਦ ਸਮੇਤ 8 ਕੌਂਸਲਰ ਸਨ। ਪੁਲੀਸ ਨੇ ਐਨ ਮੌਕੇ ਤੇ ਕਿਸੇ ਕੇਸ ਵਿੱਚ ਲੌਡ਼ੀਦੇ ਇੱਕ ਕੌਂਸਲਰ ਨੂੰ ਫਡ਼ ਲਿਆ ਜਿਸ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਭਡ਼ਕ ਗਏ ਤੇ ਉਨ੍ਹਾਂ ਅਕਾਲੀ ਵਰਕਰਾਂ ਨੂੰ ਲੈਕੇ ਸਡ਼ਕ ਤੇ ਧਰਨਾ ਦੇ ਦਿੱਤਾ। ਇੱਥੇ ਹਲਕਾ ਭਦੌਡ਼ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਅਨਿਲ ਕੁਮਾਰ ਕਾਲਾ ਭੂਤ ਨੂੰ ਵੋਟ ਪਾਈ ਜਿਸ ਨਾਲ ਅੱਠ ਵੋਟਾ ਨਾਲ ਉਹ ਨਗਰ ਕੌਂਸਲ ਤਪਾ ਦੇ ਪ੍ਰਧਾਨ ਬਣ ਗਏ। ਹਲਕਾ ਭਦੌਡ਼ ਦੇ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਆ ਰਹੀ ਕਿ ਭਦੌਡ਼ ਵਿਖੇ ਕਾਂਗਰਸ ਨਾਲ ਯਾਰੀ ਅਤੇ ਤਪਾ ਵਿਖੇ ਧੱਕੇਸ਼ਾਹੀ ਦੇ ਦੋਸ਼। ਭਦੌਡ਼ ਵਿਖੇ ਪ੍ਰਧਾਨਗੀ ਸਮੇਂ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਕੀਤੀ ਕਾਂਗਰਸ ਦਾ ਪ੍ਰਧਾਨ ਬਣਾਉਣ ਚ ਕੀਤੀ ਮਦਦ ਦਾ ਸੇਕ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਨੂੰ ਲੱਗ ਸਕਦਾ ਹੈ। ਦੂਜੇ ਪਾਸੇ ਕਾਂਗਰਸ ਦੇ ਪੰਜ ਕੌਂਸਲਰ ਵੀ ਪਾਰਟੀ ਵੱਲੋਂ ਉਨ੍ਹਾਂ ਦੀ ਕੀਤੀ ਅਣਦੇਖੀ ਨੂੰ ਲੈਕੇ ਵੱਡਾ ਫੈਸਲਾ ਲੈ ਸਕਦੇ ਹਨ। ਜੇਕਰ ਦੇਖਿਆ ਜਾਵੇ ਤਾਂ ਭਦੌਡ਼ ਦੀ ਪ੍ਰਧਾਨਗੀ ਦੋਹਾਂ ਰਵਾਇਤੀ ਪਾਰਟੀਆਂ ਲਈ ਵੱਡਾ ਬਖੇਡ਼ਾ ਖਡ਼ਾ ਕਰ ਗਈ।

Jeeo Punjab Bureau

Leave A Reply

Your email address will not be published.