ਕੋਰੋਨਾ ਦੇ ਵਧਦੇ ਪ੍ਰਕੋਪ ਦੇ ਬਾਵਜੂਦ 1650 ਪਿੰਡਾਂ ਤੋਂ ਪ੍ਰਦਰਸ਼ਨਕਾਰੀ ਟਿੱਕਰੀ ਸਰਹੱਦ ਲਈ ਰਵਾਨਾ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 21 ਅਪ੍ਰੈਲ

ਕੋਰੋਨਾ ਵਾਇਰਸ ਸਬੰਧੀ ਸਰਕਾਰਾਂ ਸਖਤ ਰਵੱਈਆ ਅਪਣਾ ਰਹੀਆਂ ਹਨ। ਇਸ ਦੌਰਾਨ ਖ਼ਬਰਾਂ ਹਨ ਕਿ ਰਾਜਧਾਨੀ ਦਿੱਲੀ ਵਿਚ ਟਿੱਕਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ 1650 ਪਿੰਡਾਂ ਤੋਂ ਪ੍ਰਦਰਸ਼ਨਕਾਰੀ ਪੰਜਾਬ ਤੋਂ ਰਵਾਨਾ ਹੋ ਰਹੇ ਹਨ। ਇਹ ਹਜ਼ਾਰਾਂ ਕਿਸਾਨ ਅੱਜ ਬੁੱਧਵਾਰ ਸਵੇਰੇ ਦਿੱਲੀ ਲਈ ਰਵਾਨਾ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਿਸਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮੈਂਬਰ ਹਨ। ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਅੱਜ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਦੇ ਵੱਲ ਕੂਚ ਕਰ ਰਹੇ ਹਨ। ਯੂਨੀਅਨ ਨੇਤਾਵਾਂ ਨੇ ਕਿਹਾ ਕਿ 1650 ਪਿੰਡਾਂ ਦੇ 20 ਹਜ਼ਾਰ ਤੋਂ ਵੱਧ ਲੋਕ ਦਿੱਲੀ ਪਹੁੰਚਣ ਲਈ ਪੰਜਾਬ ਤੋਂ ਚਾਲੇ ਪਾ ਚੁੱਕੇ ਹਨ। ਬੀਕੇਯੂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ, “ਇਨ੍ਹਾਂ ਵਿੱਚੋਂ 60 ਫੀਸਦ ਐਰਤਾਂ ਹੋਣਗੀਆਂ, ਕਿਉਂਕਿ ਪੁਰਸ਼ ਖੇਤਾਂ ਵਿੱਚ ਰੁੱਝੇ ਹੋਏ ਹਨ।” ਇਸ ਲਈ ਔਰਤਾਂ ਨੂੰ ਮੋਰਚਾ ਸੰਭਾਲਣਾ ਪਏਗਾ।

Jeeo Punjab Bureau

Leave A Reply

Your email address will not be published.