FREE ਵੈਕਸੀਨ ਨਾ ਮਿਲੀ ਤਾਂ ਕਰੀਬ 1000 ਰੁਪਏ ਹੋਵੇਗੀ ਪ੍ਰਤੀ ਡੋਜ਼

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 21 ਅਪ੍ਰੈਲ

ਕੋਰੋਨਾ ਵਾਇਰਸ ਦੀ ਵਧਦੀ ਮਹਾਮਾਰੀ ਦੇ ਦੌਰਾਨ ਕੇਂਦਰ ਸਰਕਾਰ ਨੇ ਟੀਕਾਕਰਨ ਮੁਹਿਮ ਵਿਚ ਤੇਜ਼ੀ ਲਿਆਉਣ ਲਈ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚਕਾਰ ਕਈ ਸੂਬਿਆਂ ਨੇ ਸਾਰਿਆਂ ਨੂੰ ਫ੍ਰੀ ਵੈਕਸੀਨ ਦੇਣ  ਦਾ ਐਲਾਨ ਕਰ ਦਿੱਤਾ ਹੈ ਪਰ ਕੇਂਦਰ ਦੇ ਵੱਲੋਂ ਰੇਟਾਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ.

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਜ਼ਿਆਦਾਤਰ ਕੰਪਨੀਆਂ ਨੂੰ ਉਮੀਦ ਹੈ ਕਿ ਜਦ ਵੈਕਸੀਨ ਨੂੰ ਪ੍ਰਾਈਵੇਟ ਬਾਜ਼ਾਰ ਵਿੱਚ ਵੇਚਣ ਦੀ ਇਜਾਜ਼ਤ ਮਿਲੇਗੀ ਤਾਂ ਇਸ ਦੀ ਕੀਮਤ 700 ਤੋਂ 2000 ਰੁਪਏ ਦੇ ਵਿਚ ਰਹੇਗੀ। ਹਾਲਾਂਕਿ ਸਰਕਾਰ ਨੇ ਹਰ ਇਕ ਡੋਜ਼ ਦੀ ਕੀਮਤ 250 ਰੁਪਏ ਨਿਰਧਾਰਿਤ ਕੀਤੀ ਹੈ  ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲਾ ਨੇ ਦੱਸਿਆ ਸੀ ਕਿ ਨਿਜੀ ਬਾਜ਼ਾਰ ਵਿੱਚ Covidhield ਦੀ ਕੀਮਤ ਤਕਰੀਬਨ 1000 ਰੁਪਏ ਪ੍ਰਤੀ ਡੋਜ਼ ਹੋਵੇਗੀ. ਰੂਸੀ ਵੈਕਸੀਨ Sputinik V ਦੀ ਕੀਮਤ 750 ਰੁਪਏ ਘੱਟ ਰਹਿਣ ਦੀ ਉਮੀਦ ਹੈ. ਭਾਰਤ ਵਿੱਚ ਜਿਸ ਦਾ ਉਤਪਾਦਨ ਫਾਰਮਾਂ ਖੇਤਰ ਦੀ ਕੰਪਨੀ ਡਾ ਰੈਡੀਜ਼ ਲੈਬਰੋਟਰੀਜ਼ ਕਰ ਰਹੀਆਂ ਹਨ

Jeeo Punjab Bureau

Leave A Reply

Your email address will not be published.