ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਸੜਕ ਹਾਦਸੇ ਦਾ ਸ਼ਿਕਾਰ, 3 ਦੀ ਮੌਤ

ਜੀਓ ਪੰਜਾਬ ਬਿਊਰੋ

ਭੋਪਾਲ, 19 ਅਪ੍ਰੈਲ

ਮੱਧ ਪ੍ਰਦੇਸ ਦੇ ਟਿਕਮਗੜ੍ਹ ‘ਚ ਅੱਜ ਇਕ ਵੱਡਾ ਸ਼ੜਕ ਹਾਦਸਾ ਹੋ ਗਿਆ। ਦਿੱਲੀ ਤੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਇਕ ਬੱਸ ਮੱਧ ਪ੍ਰਦੇਸ਼ ਦੇ ਟਿਕਮਗੜ੍ਹ ਤੇ ਛਤਰਪੁਰ ਜਾ ਰਹੀ ਸੀ। ਅਚਾਨਕ ਬੱਸ ਦੇ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਬੱਸ ਗਵਾਲੀਅਰ ਜ਼ਿਲ੍ਹੇ ਦੇ ਜੋਰਸੀ ‘ਚ ਪਲਟੀ ਹੈ। ਜਾਣਕਾਰੀ ਅਨੁਸਾਰ ਇਹ ਬੱਸ ਆਪਣੀ ਸਮਰੱਥਾ ਤੋਂ ਭਰੀ ਹੋਈ ਸੀ ਤੇ ਸੰਤੁਲਨ ਗੁਆਉਣ ਦੀ ਵਜ੍ਹਾ ਕਾਰਨ ਪਲਟ ਗਈ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 

Jeeo Punjab Bureau

Leave A Reply

Your email address will not be published.