‘AAP’ ਨੇ ਭਾਰਤ ਭੂਸ਼ਣ ਦੀ ਰਿਹਾਇਸ਼ ਦਾ ਕੀਤਾ ਘਿਰਾਓ

ਜੀਓ ਪੰਜਾਬ ਬਿਊਰੋ

ਚੰਡੀਗੜ, 19 ਅਪ੍ਰੈਲ

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿਚ ‘ਆਪ’ ਦੇ ਵਰਕਰਾਂ ਨੇ ਮੰਡੀਆਂ ‘ਚ ਰੁਲ ਰਹੇ ਕਿਸਾਨਾਂ ਦੇ ਵਿਰੁੱਧ ‘ਚ ਸਿਵਲ ਸਪਲਾਈ ਤੇ ਖੁਰਾਕ ਮੰਤਰੀ ਪੰਜਾਬ ਭਾਰਤ ਭੂਸ਼ਣ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉੱਤੇ ਧਰਨਾ ਦਿੱਤਾ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਜੋਰਾਂ ‘ਤੇ ਹੈ, ਪਰੰਤੂ ਮੰਡੀਆਂ ‘ਚ ਨਾ ਬਾਰਦਾਨਾ ਹੈ ਅਤੇ ਨਾ ਹੀ ਕਣਕ ਦੀ ਚੁਕਾਈ-ਢੁਲਾਈ ਹੋ ਰਹੀ ਹੈ। ਕਿਸਾਨ ਪਰੇਸ਼ਾਨ ਹੋ ਕੇ ਸੂਬੇ ਭਰ ‘ਚ ਧਰਨੇ ਲਾ ਰਹੇ ਹਨ, ਪਰੰਤੂ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਉਥੇ ਹੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ।

Jeeo Punjab Bureau

Leave A Reply

Your email address will not be published.