ਕੁੱਝ ਦਿਨਾਂ ਤੋਂ ਲਾਪਤਾ ਪੱਤਰਕਾਰ ਦੀ ਮਿਲੀ ਲਾਸ਼

ਜੀਓ ਪੰਜਾਬ ਬਿਊਰੋ

ਚੰਡੀਗੜ, 19 ਅਪ੍ਰੈਲ

ਬਠਿੰਡਾ ਤੋਂ ਅਗਵਾ ਕੀਤੇ ਅਜੀਤ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਫਰਟੇਲਾਈਜਰ ਫੈਕਟਰੀ ਬਠਿੰਡਾ ਦੀ ਝੀਲ ’ਚੋਂ ਮਿਲ ਗਈ ਹੈ। ਕੰਵਲਜੀਤ ਸਿੰਘ ਨੂੰ ਪਰਸੋ ਬਾਅਦ ਦੁਪਹਿਰ ਬਠਿੰਡਾ ਤੋਂ ਗੋਨਿਆਣਾ ਵੱਲ ਮੋਟਰਸਾਈਕਲ ’ਤੇ ਜਾ ਰਹੇ ਸਨ। ਜਿਨ੍ਹਾਂ ਨੂੰ ਬਠਿੰਡਾ ਦੀ ਫਰਟੇਲਾਈਜਰ ਫੈਕਟਰੀ ਨੇੜੇ ਇਕ ਟਰੱਕ ਨੇ ਫੇਟ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਪਰ ਬਾਅਦ ’ਚ ਕੁਝ ਕਾਰ ਸਵਾਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣ ਦੇ ਬਹਾਨੇ ਅਗਵਾ ਕਰਕੇ ਲੈ ਗਏ ਸਨ, ਜਿਨ੍ਹਾਂ ਦੀ ਪੁਲਿਸ ਤੇ ਪਰਿਵਾਰ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਭਾਵੇਂ ਪੁਲਿਸ ਵੱਖ ਵੱਖ ਪੱਖਾਂ ਕੇਸ ਦੀ ਜਾਂਚ ਪੜਤਾਲ ਕਰ ਰਹੀ ਹੈ, ਪਰ ਇੱਕ ਗੱਲ ਸਪੱਸ਼ਟ ਹੈ ਕਿ ਇੱਕ ਸਾਜਿਸ਼ ਤਹਿਤ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਇਸ ਕੇਸ ਦੀ ਐਫਆਈਆਰ ਥਾਣਾ ਥਰਮਲ ਬਠਿੰਡਾ ਵਿੱਚ ਦਰਜ ਕੀਤੀ ਗਈ ਅਤੇ ਲਾਸ਼ ਪੋਸਟਮ ਮਾਰਟਮ ਲਈ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਭੇਜੀ ਗਈ ਹੈ। ਕੰਵਲਜੀਤ ਸਿੰਘ ਸਿੱਧੂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੱਤਰਕਾਰ ਭਾਈਚਾਰੇ ’ਚ ਸ਼ੱਕ ਦੀ ਲਹਿਰ ਫੈਲ ਗਈ ਹੈ।

Jeeo Punjab Bureau

Leave A Reply

Your email address will not be published.