ਛੁੱਟੀ ਵਾਲੇ ਦਿਨ ਵੀ Teachers ਕਰ ਰਹੇ ਹਨ ਸਰਕਾਰੀ ਸਕੂਲਾਂ ਦਾ ਪ੍ਰਚਾਰ

ਜੀਓ ਪੰਜਾਬ ਬਿਊਰੋ

ਚੰਡੀਗਡ,18 ਅਪ੍ਰੈਲ

ਰਾਜਪੁਰਾ ਵਿਖੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਛੁੱਟੀ ਵਾਲੇ ਦਿਨ ਵੀ ਸਰਕਾਰੀ ਸਕੂਲਾਂ ਦੇ ਪ੍ਰਚਾਰ ਸਬੰਧੀ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਕੇ ਮਿਸਾਲ ਪੇਸ਼ ਕੀਤੀ। ਸੁਨੀਲ ਜੋਸ਼ੀ ਮੀਡੀਆ ਕੋਆਰਡੀਨੇਟਰ ਬਲਾਕ ਰਾਜਪੁਰਾ 2 ਨੇ ਜਾਣਕਾਰੀ ਦਿੱਤੀ ਕਿ ਸੈਂਟਰ ਹੈੱਡ ਟੀਚਰ ਜੋਤੀ ਪੁਰੀ ਨੇ ਰਾਜਪੁਰਾ ਟਾਊਨ ਦੀਆਂ ਕਰਿਆਨੇ ਅਤੇ ਹੋਰ ਦੁਕਾਨਾਂ ‘ਤੇ ਜਾ ਕੇ ਸਿੱਖਿਆ ਵਿਭਾਗ ਦੀਆਂ ਫਲੈਕਸਾਂ ਗਿਫ਼ਟ ਕਰਕੇ ਲਗਵਾਈਆਂ। ਉਹਨਾਂ ਨੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਸਰਕਾਰੀ ਸਮਾਰਟ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਬਾਰੇ ਵੀ ਅਪੀਲ ਕੀਤੀ।

ਇਸ ਮੌਕੇ ਜੋਤੀ ਪੁਰੀ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਕੂਲ ਅਤੇ ਕਲਸਟਰ ਦੇ ਸਮੂਹ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਉਤਸ਼ਾਹ ਨਾਲ ਕਾਰਜ ਕਰ ਰਹੇ ਹਨ। ਉਹਨਾਂ ਜ਼ੂਮ ਮੀਟਿੰਗ ਕਰਕੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਸਾਥੀ ਅਧਿਆਪਕਾਂ ਨਾਲ ਸਾਂਝਾ ਕੀਤਾ ਤਾਂ ਜੋ ਹੋਰ ਅਧਿਆਪਕ ਵੀ ਇਸ ਮੁਹਿੰਮ ਵਿੱਚ ਅੱਗੇ ਆ ਕੇ ਕੰਮ ਕਰਨ।

 Jeeo Punjab Bureau

Leave A Reply

Your email address will not be published.