ਗਰੀਬ ਰੇਹੜੀ ਵਾਲੇ ਨੇ ਵੀ ਕਿਸਾਨ ਅੰਦੋਲਨ ਵਿਚ ਪਾਇਆ ਆਪਣਾ ਯੋਗਦਾਨ

32

ਜੀਓ ਪੰਜਾਬ ਬਿਊਰੋ

ਰਾਜੀਵ ਮਠਾੜੂ

ਸ਼ਾਹਜਹਾਪੁਰ ਬਾਰਡਰ ਦਿੱਲੀ ਵਿਖੇ ਇਕ ਗੰਨਾ ਰੇਹੜੀ ਵਾਲਾ ਗਰੀਬ ਬੰਦਾ ਗੰਨੇ ਸਮੇਤ ਰੇਹੜੀ ਲੈਕੇ ਆਇਆ ਤੇ ਕਿਸਾਨਾ ਨੂੰ ਗੰਨੇ ਦਾ ਜੂਸ ਕੱਢਕੇ ਪਿਲਾਉਣ ਲੱਗਾ। ਕਿਸਾਨਾ ਨੇ ਜੂਸ ਪੀਣ ਬਾਦ ਪੈਸੇ ਪੁੱਛੇ। ਉਸ ਗਰੀਬ ਨੇ ਕਿਹਾ ਪੈਸੇ ਨਹੀਂ ਲੈਣੇ। ਸ਼ਹਿਰ ਵਿੱਚ ਲਾਕ ਡਾਊਨ ਲੱਗ ਗਿਆ ਹੈ। ਮੈ ਸੋਚਿਆ ਮੇਰਾ ਗੰਨਾ ਖ਼ਰਾਬ ਹੋ ਜਾਵੇਗਾ। ਕਿਉਂ ਨਾ ਅੰਦੋਲਨ ਕਰ ਰਹੇ ਕਿਸਾਨਾ ਨੂੰ ਜੂਸ ਪਿਲਾ ਆਵਾ। ਪੁੰਨ ਲੱਗੇਗਾ। ਕਿਸਾਨਾ ਨੇ ਉਸ ਗਰੀਬ ਦੇ ਬਣਦੇ ਪੈਸੇ ਵੀ ਦਿੱਤੇ ਤੇ ਉਸਦੇ ਪਰਿਵਾਰ ਨੂੰ ਲੰਗਰ ਵੀ ਛਕਾਇਆ। ਜਿਸ ਅੰਦੋਲਨ ਨਾਲ ਲੋਕਾ ਦੀ ਏਨੀ ਹਮਦਰਦੀ ਹੋਵੇ, ਉਸਨੂੰ ਕੋਈ ਹਰਾ ਨਹੀਂ ਸਕਦਾ।

Jeeo Punjab Bureau

Leave A Reply

Your email address will not be published.