Punjab ਵਿੱਚ COVID-19 ਮਹਾਮਾਰੀ ਨੇ ਭਿਆਨਕ ਰੂਪ ਧਾਰਿਆ

44

ਇੱਕ ਦਿਨ ’ਚ 64 ਮੌਤਾਂ ਤੇ 4498 ਰਿਕਾਰਡ ਨਵੇਂ ਮਾਮਲੇ

ਕਰੋਨਾਵਾਇਰਸ ਨੇ ਹੁਣ ਤੱਕ ਪੰਜਾਬ ਦੇ 7834 ਵਿਅਕਤੀਆਂ ਦੀ ਜਾਨ ਲਈ

ਮਾਹਿਰਾਂ ਮੁਤਾਬਕ ਮਈ ਦੇ ਅੱਧ ਤੱਕ ਸਥਿਤੀ ਖਤਕਰਨਾਕ ਰਹਿਣ ਦੇ ਆਸਾਰ

ਜੀਓ ਪੰਜਾਬ ਬਿਊਰੋ

ਰਾਜੀਵ ਮਠਾੜੂ

ਚੰਡੀਗੜ 18 ਅਪਰੈਲ

ਪੰਜਾਬ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਬੇਹੱਦ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਸੂਬੇ ਵਿੱਚ ਵਾਇਰਸ ਦੀ ਲਾਗ ਦੇ ਮਾਮਲੇ ਵੀ ਵਧ ਰਹੇ ਹਨ ਤੇ ਮੌਤਾਂ ਦੀ ਗਿਣਤੀ ਵੀ ਚਿੰਤਾਜਨਕ ਰੂਪ ਵਿੱਚ ਵਧ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਮਈ ਮਹੀਨੇ ਦੇ ਅੱਧਰ ਤੱਕ ਸਥਿਤੀ ਇਸੇ ਤਰਾਂ ਚਿੰਤਾਜਨਕ ਬਣੀ ਰਹਿ ਸਕਦੀ ਹੈ ਤੇ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਸਰਕਾਰ ਵੱਲੋਂ ਵੈਕਸੀਨ ਲਵਾਉਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸੂਬੇ ਵਿੱਚ ਹੁਣ ਤੱਕ 2 ਲੱਖ 95 ਹਜ਼ਾਰ ਤੋਂ ਵੱਧ ਵਿਅਕਤੀ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ਤੇ 2 ਲੱਖ 54 ਹਜ਼ਾਰ ਵਿਅਕਤੀਆਂ ਨੇ ਕੋਰੋਨਾ ’ਤੇ ਫਤਿਹ ਹਾਸਲ ਕੀਤੀ ਹੈ। ਇਸੇ ਤਰਾਂ 32499 ਵਿਅਕਤੀ ਇਸ ਸਮੇਂ ਇਲਾਜ਼ ਅਧੀਨ ਸਨ। ਪੰਜਾਬ ਵਿੱਚ ਪਿਛਲੇ ਸਾਲ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ 7834 ਵਿਅਕਤੀ ਮਹਾਮਾਰੀ ਦੀ ਭੇਟ ਚੜ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਪਿਛਲੇ 24 ਘੰਟਿਆਂ ਵਿੱਚ 64 ਹੋਰਨਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 4498 ਸੱਜਰੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਇੱਕ ਦਿਨ ਦੌਰਾਨ ਮੁਹਾਲੀ ਵਿੱਚ ਸਭ ਤੋਂ ਜ਼ਿਆਦਾ 10 ਹੋਈਆਂ ਹਨ। ਪਟਿਆਲਾ ਵਿੱਚ 7 ਗੁਰਦਾਸਪੁਰ ਲੁਧਿਆਣਾ ਅਤੇ ਅੰਮਿ੍ਰਤਸਰ ਵਿੱਚ 6-6 ਤਰਨਤਾਰਨ ਬਠਿੰਡਾ ਹੁਸ਼ਿਆਰਪੁਰ ਤੇ ਜਲੰਧਰ ਵਿੱਚ 4-4 ਫਿਰੋਜ਼ਪੁਰ ਵਿੱਚ 3 ਕਪੂਰਥਲਾ ਮੁਕਤਸਰ ਤੇ ਪਠਾਨਕੋਟ ਵਿੱਚ 2-2 ਬਰਨਾਲਾ ਰੋਪੜ ਸੰਗਰੂਰ ਤੇ ਮਾਨਸਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੰਜਾਬ ਵਿੱਚ ਜ਼ਿਲਾਵਾਰ ਪ੍ਰਭਾਵਿਤ ਵਿਅਕਤੀਆਂ ਅਤੇ ਮੌਤਾਂ ਦਾ ਅੰਕੜਾ ਦੇਖਿਆ ਜਾਵੇ ਤਾਂ ਲੁਧਿਆਣਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸ ਜ਼ਿਲੇ ਵਿੱਚ 42377 ਪ੍ਰਭਾਵਿਤ ਵਿਅਕਤੀ ਹਨ ਤੇ ਮੌਤਾਂ 1238 ਹੋਈਆਂ। ਜਲੰਧਰ ਵਿੱਚ ਪ੍ਰਭਾਵਿਤ ਵਿਅਕਤੀ 36280 ਮੌਤਾਂ 1010 ਪਟਿਆਲਾ ਵਿੱਚ ਪ੍ਰਭਾਵਿਤ ਵਿਅਕਤੀ 27069 ਤੇ ਮੌਤਾਂ 662 ਹੋਈਆਂ ਮੁਹਾਲੀ ਵਿੱਚ ਪ੍ਰਭਾਵਿਤ ਵਿਅਕਤੀ 35193 ਤੇ ਮੌਤਾਂ 497 ਹੋਈਆਂ ਅੰਮਿ੍ਰਤਸਰ ਵਿੱਚ 26281 ਪ੍ਰਭਾਵਿਤ ਵਿਅਕਤੀ ਤੇ ਮੌਤਾਂ 808 ਹੋਈਆਂ ਗੁਰਦਾਸਪਰ ਵਿੱਚ ਪ੍ਰਭਾਵਿਤ ਵਿਅਕਤੀ 13122 ਮੌਤਾਂ 416 ਹੋਈਆਂ ਬਠਿੰਡਾ ਵਿੱਚ 14494 ਪ੍ਰਭਾਵਿਤ ਵਿਅਕਤੀ ਤੇ ਮੌਤਾਂ 280 ਹੋਈਆਂ ਹੁਸ਼ਿਆਰਪੁਰ ਵਿੱਚ ਪ੍ਰਭਾਵਿਤ ਵਿਅਕਤੀ 17542 ਤੇ ਮੌਤਾਂ 665 ਹੋਈਆਂ ਫਿਰੋਜ਼ਪੁਰ ਵਿੱਚ ਪ੍ਰਭਾਵਿਤ ਵਿਅਕਤੀ 6235 ਤੇ ਮੌਤਾਂ 186 ਹੋਈਆਂ ਪਠਾਨਕੋਟ ਵਿੱਚ ਪ੍ਰਭਾਵਿਤ ਵਿਅਕਤੀ 7675 ਤੇ ਮੌਤਾਂ 186 ਹੋਈਆਂ ਸੰਗਰੂਰ ਵਿੱਚ ਪ੍ਰਭਾਵਿਤ ਵਿਅਕਤੀ 6646 ਤੇ ਮੌਤਾਂ 269 ਹੋਈਆਂ ਕਪੂਰਥਲਾ ਵਿੱਚ ਪ੍ਰਭਾਵਿਤ ਵਿਅਕਤੀ 10820 ਤੇ ਮੌਤਾਂ 9798 ਹੋਈਆਂ ਫਰੀਦਕੋਟ ਵਿੱਚ 5942 ਪ੍ਰਭਾਵਿਤ ਵਿਅਕਤੀ ਤੇ ਮੌਤਾਂ 101 ਹੋਈਆਂ ਮੁਕਤਸਰ ਵਿੱਚ 5342 ਪ੍ਰਭਾਵਿਤ ਵਿਅਕਤੀ ਤੇ ਮੌਤਾਂ 117 ਹੋਈਆਂ ਫਾਜ਼ਿਲਕਾ ਵਿੱਚ 5325 ਪ੍ਰਭਾਵਿਤ ਵਿਅਕਤੀ ਤੇ ਮੌਤਾਂ 95 ਹੋਈਆਂ ਮੋਗਾ ਵਿੱਚ ਪ੍ਰਭਾਵਿਤ ਵਿਅਕਤੀ 4283 ਤੇ ਮੌਤਾਂ 112 ਹੋਈਆਂ ਰੋਪੜ ਵਿੱਚ ਪ੍ਰਭਾਵਿਤ ਵਿਕਅਤੀ 6773 ਤੇ ਮੌਤਾਂ 229 ਹੋਈਆਂ ਫਤਿਹਗੜ ਸਾਹਿਬ ਵਿੱਚ ਪ੍ਰਭਾਵਿਤ ਵਿਅਕਤੀ 4358 ਤੇ ਮੌਤਾਂ 130 ਹੋਈਆਂ ਹਨ। ਬਰਨਾਲਾ ਵਿੱਚ ਪ੍ਰਭਾਵਿਤ ਵਿਅਕਤੀ 3065 ਤੇ ਮੌਤਾਂ 81 ਹੋਈਆਂ ਹਨ। ਤਰਨਤਾਰਨ ਵਿੱਚ ਪ੍ਰਭਾਵਿਤ ਵਿਅਕਤੀ 4510 ਤੇ ਮੌਤਾਂ 180 ਹੋਈਆਂ ਨਵਾਂਸ਼ਹਿਰ ਵਿੱਚ ਪ੍ਰਭਾਵਿਤ ਵਿਅਕਤੀ 8047 ਤੇ ਮੌਤਾਂ 216 ਹੋਈਆਂ ਮਾਨਸਾ ਵਿੱਚ ਪ੍ਰਭਾਵਿਤ ਵਿਅਕਤੀ 3759 ਤੇ 57 ਵਿਅਕਤੀਆਂ ਦੀ ਮੌਤ ਹੋ ਗਈ ਹੈ।

Jeeo Punjab Bureau

Leave A Reply

Your email address will not be published.