ਕਤਲ ਕਰਨ ਤੋਂ ਬਾਅਦ ਕਾਤਿਲ ਲਾਸ਼ ਦਾ ਲੈ ਗਏ ਸਿਰ ਵੱਢ ਕੇ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 17 ਅਪ੍ਰੈਲ

ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ‘ਚ  ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਚ ਇਕ 60 ਸਾਲ ਦੇ ਵਿਅਕਤੀ ਦਾ ਕਤਲ ਕਰ ਉਸ ਦਾ ਸਿਰ ਵੱਢ ਕੇ ਕਾਤਿਲ ਆਪਣੇ ਨਾਲ ਲੈ ਗਏ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁਹੰਚ ਕੇ ਆਪਣੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਹ ਘਟਨਾ ਸਵੇਰੇ  ਕਰੀਬ ਪੰਜ ਵਜੇ ਦੀ ਘਟਨਾ ਹੈ ਜਦੋ ਹਰਪਾਲ ਸਿੰਘ ਨਾਮਕ ਇਕ ਕਿਸਾਨ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਤਾਂ ਅਣਪਛਾਤੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਉਸ ਦਾ ਗੱਲ ਵੱਡ ਕੇ ਹਤਿਆ ਕਰ ਦਿੱਤੀ ਅਤੇ ਕਾਤਿਲ ਜਾਂਦੇ ਹੋਏ ਮ੍ਰਿਤਕ ਦਾ ਸਿਰ ਵੱਢ ਕੇ ਆਪਣੇ ਨਾਲ ਲੈ ਗਏ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Jeeo Punjab Bureau

Leave A Reply

Your email address will not be published.