COVID-19 ਦੀ ਦੂਜੀ ਲਹਿਰ ਨੇ ਬੋਰੇਜਗਾਰੀ ਦੇ ਗ੍ਰਾਫ ਵਿਚ ਕੀਤਾ ਵਾਧਾ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 17 ਅਪ੍ਰੈਲ

COVID-19 ਦੀ ਦੂਜੀ ਲਹਿਰ ਦੇ ਚਲਦਿਆਂ ਲੋਕਾਂ ਨੂੰ ਰੁਜ਼ਾਗਰ ਤੋਂ ਹੱਥ ਧੋਣੇ ਪੈ ਰਿਹੇ ਹਨ। COVID-19 ਦੀ ਦੂਜੀ ਲਹਿਰ ਦੇ ਕੇਸ ਜ਼ਿਆਦਾ ਆਉਣ ਕਰਕੇ ਕਈ ਸੂਬਾ ਸਰਕਾਰਾਂ ਵੱਲੋਂ ਵੀਕਐਂਡ ਲਾਕਡਾਊਨ, ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਜਿਸਦੇ ਚਲਦਿਆਂ ਬੇਰੁਜ਼ਗਾਰੀ ਵਿੱਚ ਮੁੜ ਵਾਧਾ ਹੋਇਆ ਹੈ। ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਨੋਮੀ (CMIE) ਦੀ ਰਿਪੋਰਟ ਮੁਤਾਬਕ 11 ਅਪ੍ਰੈਲ ਨੂੰ ਖਤਮ ਹੋਏ।ਹਫਤੇ ਵਿੱਚ ਸ਼ਹਿਰੀ ਬੇਰੁਜ਼ਗਾਰੀ ਵਧਕੇ 9.81 ਫੀਸਦੀ ਪਹੁੰਚ ਗਈ ਹੈ। ਉਥੇ 28 ਮਾਰਚ ਨੂੰ ਹਫਤੇ ਵਿੱਚ ਇਹ 7.72 ਫੀਸਦੀ ਅਤੇ ਮਾਰਚ ਦੇ ਪੂਰੇ ਮਹੀਨੇ ਵਿੱਚ ਇਹ 7.24 ਫੀਸਦੀ ਸੀ।

ਰਾਸ਼ਟਰੀ ਬੇਰੁਜ਼ਗਾਰੀ ਵਧਕੇ 8.58 ਫੀਸਦੀ ਉਤੇ ਪਹੁੰਚ ਗਈ ਜੋ 28 ਮਾਰਚ ਨੂੰ ਖਤਮ ਹਫਤੇ ਵਿੱਚ 6.65 ਫੀਸਦੀ ਸੀ। ਇਸ ਤਰ੍ਹਾਂ ਪੇਂਡੂ ਖੇਤਰ ਵਿੱਚ ਬੇਰੁਜ਼ਗਾਰੀ 6.18 ਫੀਸਦੀ ਤੋਂ ਵੱਧਕੇ 8 ਫੀਸਦੀ ਪਹੁੰਚ ਗਈ ਹੈ।

Jeeo Punjab Bureau

Leave A Reply

Your email address will not be published.