ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੇ ਵਿਸ਼ਾਲ ਰੈਲੀ ਕਰਕੇ Patiala ਬਸ ਸਟੈਂਡ ਕੀਤਾ ਜਾਮ

ਜੀਓ ਪੰਜਾਬ ਬਿਊਰੋ

ਪਟਿਆਲਾ, 16 ਅਪ੍ਰੈਲ

ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸੂਬਾਈ ਆਗੂਆਂ ਸੁਖਚੈਨ ਸਿੰਘ ਖਹਿਰਾ, ਸੱਜਣ ਸਿੰਘ, ਅਵਿਨਾਸ਼ ਚੰਦ ਸ਼ਰਮਾ, ਬਖਸ਼ੀਸ਼ ਸਿੰਘ, ਕਰਮ ਸਿੰਘ ਧਨੋਆ, ਦਰਸ਼ਨ ਬੇਲੂਮਾਜਰਾ, ਸੁਖਦੇਵ ਸਿੰਘ ਸੈਣੀ, ਠਾਕੁਰ ਸਿੰਘ, ਪ੍ਰੇਮ ਸਾਗਰ, ਹਰਦੀਪ ਟੋਡਰਪੁਰ, ਮੇਘ ਸਿੰਘ ਸਿੱਧੂ, ਦਵਿੰਦਰ ਸਿੰਘ ਬੈਨੀਪਾਲ, ਪਰਵਿੰਦਰ ਖੰਘੂੜਾ, ਸੁਖਜੀਤ ਸਿੰਘ ਦੀ ਅਗਵਾਈ ਵਿੱਚ ਛੇਂਵਾ ਤਨਖਾਹ ਕਮਿਸ਼ਨ ਲਾਗੂ ਕਰਵਾਉਣ, ਵੱਖ-ਵੱਖ ਵਿਭਾਗਾਂ ਵਿੱਚ ਮਾਣ ਭੱਤੇ ਤੇ ਕੰਮ ਕਰਦੇ ਵਰਕਰਾਂ ‘ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਵਾਉਣ, ਕੱਚੇ ਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਪੱਕੇ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰਵਾਉਣ, ਮਹਿੰਗਾਈ ਭੱਤੇ ਦੀਆਂ ਲੰਮੇ ਸਮੇਂ ਤੋਂ ਰੋਕੀਆਂ ਕਿਸ਼ਤਾਂ ਜਾਰੀ ਕਰਵਾਉਣ, ਵੱਖ-ਵੱਖ ਵਿਭਾਗਾਂ ਵਿੱਚ ਪੁਨਰਗਠਨ ਦੀ ਆੜ ਹੇਠ ਅਸਾਮੀਆਂ ਦੇ ਕੀਤੇ ਜਾ ਰਹੇ ਖਾਤਮੇ ਨੂੰ ਰੁਕਵਾਉਣ, ਸੰਘਰਸ਼ਾਂ ਦੌਰਾਨ ਦਰਜ ਕੀਤੇ ਝੂੱਠੇ ਪੁਲਿਸ ਰੱਦ ਕਰਵਾਉਣ ਸਮੇਤ ਹੋਰ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਸਥਾਨਕ ਬੱਸ ਅੱਡਾ ਚੌੰਕ ਵਿਖੇ ਚੱਕਾ ਜਾਮ ਕੀਤਾ।

ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਸੁਸ਼ੀਲ ਕੁਮਾਰ, ਦਰਸ਼ਨ ਲੁਬਾਣਾ, ਧਨਵੰਤ ਭੱਠਲ, ਸੁਖਵਿੰਦਰ ਚਾਹਲ, ਸੀਸ਼ਨ ਕੁਮਾਰ, ਹਰਜੀਤ ਸਿੰਘ, ਪ੍ਰਵੀਨ ਸ਼ਰਮਾਂ, ਰਾਜ ਕੁਮਾਰ ਅਰੋੜਾ, ਪ੍ਰੇਮ ਨਾਥ, ਸੈਮੂਅਲ ਮਸੀਹ, ਵਾਸੀਵੀਰ ਭੁੱਲਰ, ਗੁਰਮੇਲ ਵਿਰਕ ਅਤੇ ਅਮਿਤ ਕਟੋਚ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿੱਚ ਮੁਲਾਜ਼ਮਾਂ ਸੰਬੰਧੀ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਸਗੋਂ ਵੱਖ-ਵੱਖ ਵਿਭਾਗਾਂ ਵਿੱਚੋਂ ਹਜ਼ਾਰਾਂ ਅਸਾਮੀਆਂ ਦਾ ਖਾਤਮਾ ਕਰਕੇ, ਅਧਿਆਪਕਾਂ ਦੀ ਤਨਖਾਹ ਕਟੌਤੀ ਕਰਕੇ, ਮੁਲਾਜਮਾਂ ਉੱਤੇ 200 ਰੁਪਏ ਮਹੀਨਾ ਡਿਵੈਲਪਮੈਂਟ ਟੈਕਸ ਲਗਾਕੇ, ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਉੱਤੇ ਕੇੰਦਰੀ ਸਕੇਲ ਥੋਪ ਕੇ ਪੂਰੀ ਤਰ੍ਹਾਂ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਮੁਲਾਜ਼ਮ ਆਗੂਆਂ ਰਾਧੇ ਸ਼ਿਆਮ, ਕਰਮਜੀਤ ਬੀਹਲਾ, ਮੇਜਰ ਸਿੰਘ ਪਾਇਲ, ਪਿੰਕੀ ਰਾਣੀ ਖਰਾਬਗੜ, ਜਗਮੋਹਨ ਸਿੰਘ ਨੋਲੱਖਾ, ਜਗਦੀਸ਼ ਸਿੰਘ ਸਰਾਓ, ਸੁਖਵਿੰਦਰ ਸਿੰਘ, ਮਨਦੀਪ ਸਿੰਘ ਸਿੱਧੂ, ਚਮਕੌਰ ਸਿੰਘ ਮਹਿਮਾ, ਕਰਮਜੀਤ ਔਲਖ, ਹਿੰਮਤ ਸਿੰਘ, ਕੁਲਦੀਪ ਖੰਨਾ, ਹਰਭਜਨ ਸਿੰਘ ਪਿਲਖਣੀ ਅਤੇ ਬਲਵਿੰਦਰ ਸੰਧੂ, ਪਿੰਕੀ ਰਾਣੀ ਖਰਾਬਗੜ, ਕਿਰਨਜੀਤ ਕੌਰ ਪੰਜੋਲਾ ਅਤੇ ਰਾਣੋ ਖੇੜੀ ਗਿੱਲਾਂ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮ ਮੰਗਾਂ ਨੂੰ ਜਲਦੀ ਹੱਲ ਨਾ ਕੀਤਾ ਤਾਂ 27 ਅਪ੍ਰੈਲ ਨੂੰ ਜਲੰਧਰ ਵਿਖੇ ਜੋਨਲ ਰੈਲੀ ਕਰਨ ਉਪਰੰਤ ਪਟਿਆਲਾ ਵਿਖੇ ਪੱਕਾ ਮੋਰਚਾ ਲਗਾ ਕੇ ਆਰ-ਪਾਰ ਦਾ ਸੰਘਰਸ਼ ਵਿੱਡਿਆ ਜਾਵੇਗਾ।

Jeeo Punjab Bureau

Leave A Reply

Your email address will not be published.