90, 000 ਪ੍ਰਵਾਸੀਆਂ ਨੂੰ Canada ਵਿਚ ਮਿਲੇਗੀ PR

71

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 15 ਅਪ੍ਰੈਲ:

ਦੇਸ਼ ਵਿਦੇਸ਼ ਪੱਕੇ ਹੋਣ ਦੇ ਇਰਾਦਿਆਂ ਨਾਲ ਜਾਣ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਕੈਨੇਡਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੀਆਰ ਦੇਵੇਗਾ। ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੇਡਿਸਿਨੋ ਨੇ ਐਲਾਨ ਕੀਤਾ ਕਿ ਕੈਨੇਡਾ ਵਿੱਚ ਰਹਿ ਰਹੇ 90, 000 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਜਾਵੇਗੀ, ਭਾਵ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਵਿੱਚ ਜ਼ਿਆਦਾ ਗਿਣਤੀ ਅੰਤਰਾਸ਼ਟਰੀ ਵਿਦਿਆਰਥੀਆਂ ਦੀ ਹੈ ਜਿਸ ਵਿੱਚ 40, 000 ਵਿਦਿਆਰਥੀਆਂ ਨੂੰ ਪੱਕਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਬਾਕੀ 50, 000 ਲੋਕ ਉਹ ਹਨ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਜਾਂ ਅਸਥਾਈ ਤੌਰ ਉਤੇ ਕੈਨੇਡਾ ਵਿੱਚ ਕੰਮ ਕਰ ਰਹੇ ਹਨ।

ਮਾਰਕੋ ਮੇਡੀਸਿਨੋ ਨੇ ਕਿਹਾ ਕਿ ਨਵੇਂ ਬਦਲਾਅ ਦੇ ਤਹਿਤ ਹੈਲਥ ਕੇਅਰ ਵਰਕਰਜ਼ ਅਤੇ ਹੋਰ ਯੋਗ ਵਿਅਕਤੀ ਕੋਲ ਘੱਟ ਤੋਂ ਘੱਟ ਇਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ, ਜਿਸਦੇ ਤਹਿਤ ਉਹ ਪੀਆਰ ਦੇ ਲਈ ਬਿਨੈ ਕਰ ਸਕਣਗੇ।

Jeeo Punjab Bureau

Leave A Reply

Your email address will not be published.