ਫਸਲਾਂ ਦੇ ਹਲਕੇ ਨੁਕਸਾਨ ਦੇ ਬਾਵਜੂਦ ਮੋਰਚਿਆਂ ਤੇ ਡਟੇ ਹੋਏ ਹਨ ਕਿਸਾਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 15 ਅਪ੍ਰੈਲ

ਤਿੰਨ ਖੇਤੀ ਕਾਨੂੰਨਾਂ ਨੂੰ ਕੋਰੋਨਾ ਲੌਕਡਾਉਨ ਦੌਰਾਨ ਲਿਆਂਦਾ ਗਿਆ ਤਾਂ ਜੋ ਉਨ੍ਹਾਂ ਦਾ ਸਖਤ ਵਿਰੋਧ ਨਾ ਕੀਤਾ ਜਾ ਸਕੇ,  ਕਿਸਾਨਾਂ ਨੇ ਇਸ ਨੂੰ ਆਪਣੀ ਹੋਂਦ ਦੀ ਲੜਾਈ ਵਜੋਂ ਵੇਖਦੇ ਹੋਏ ਮਹਾਂਮਾਰੀ ਦੇ ਦੌਰਾਨ ਵੀ ਲੜਨ ਦਾ ਫੈਸਲਾ ਲਿਆ।  ਹੁਣ ਵਾਢੀ ਦਾ ਸਮਾਂ ਵੀ ਆ ਗਿਆ ਹੈ ਅਤੇ ਕਿਸਾਨਾਂ ਨੂੰ ਫਸਲ ਵੀ ਵੇਚਣੀ ਹੈ।  ਇਸ ਸਮੇਂ ਵਿਚ ਵੀ, ਕਿਸਾਨ ਆਪਣੀਆਂ ਫਸਲਾਂ ਨੂੰ ਦਾਅ ‘ਤੇ ਲਾ ਕੇ ਦਿੱਲੀ ਦੇ ਮੋਰਚੇ’ ਤੇ ਜੁਟੇ ਹੋਏ ਹਨ।  ਪਿੰਡ ਦਾ ਕਿਸਾਨ ਮਜ਼ਦੂਰ ਖੇਤੀ ਦੇ ਆਪਸੀ ਸੰਬੰਧ ਕਰਕੇ ਫਸਲਾਂ ਦਾ ਨੁਕਸਾਨ ਘੱਟ ਹੋਵੇਗਾ ਪਰ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਉਸ ਦੀ ਫਸਲ ਤੋਂ ਦੂਰ ਰੱਖਿਆ ਜਾਵੇ। ਕਿਸਾਨ ਆਵਦੇ ਹਕਾਂ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ।

ਹਾਲਾਂਕਿ ਸ਼ੁਰੂ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਬਦਨਾਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਕਿਸਾਨਾਂ ਨੇ ਇਹਨਾਂ ਲੀਡਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।  ਕਿਸਾਨਾਂ ਦੀਆਂ ਚੇਤਾਵਨੀਆਂ ਦੇ ਬਾਵਜੂਦ, ਭਾਜਪਾ ਜੇਜੇਪੀ ਆਗੂ ਹਰਿਆਣਾ ਵਿੱਚ  ਪ੍ਰੋਗਰਾਮ ਆਯੋਜਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸਦਾ ਇਕੋ ਉਦੇਸ਼ ਹਿੰਸਾ ਭੜਕਾਉਣਾ ਅਤੇ ਅੰਦੋਲਨ ਨੂੰ ਕਮਜ਼ੋਰ ਕਰਨਾ ਹੈ।  ਕਿਸਾਨੀ ਵਿਰੋਧੀ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਹਰ ਪ੍ਰੋਗਰਾਮ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ।  ਕੈਥਲ ਵਿੱਚ ਡਿਪਟੀ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਖ਼ਿਲਾਫ਼ ਲਾਠੀਚਾਰਜ ਕੀਤਾ ਗਿਆ, ਜਿਸ ਦੀ ਸੰਯੁਕਤ ਮੋਰਚਾ ਨਿੰਦਾ ਕਰਦਾ ਹੈ।  ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਪ੍ਰਸਤਾਵ ਭਾਵੇ ਜਿੱਤ ਲਿਆ ਹੋਵੇ ਪਰ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਖੋ ਚੁਕੀ ਹੈ।

ਅੱਜ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਸਿੰਘੂ ਸਰਹੱਦ ‘ਤੇ ਕਿਸਾਨਾਂ ਦੇ ਟੈਂਟਾਂ ਨੂੰ ਅੱਗ ਲਗਾ ਦਿੱਤੀ। ਟੇਂਟ ਵਿੱਚ ਰੱਖਿਆ ਜਰੂਰੀ ਸਮਾਨ ਅਤੇ ਇਕ ਕਾਰ ਨੂੰ ਅੱਗ ਲੱਗ ਗਈ।  ਇਸ ਸਬੰਧੀ ਕੁੰਡਲੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।  ਅਜਿਹੀਆਂ ਕੋਸ਼ਿਸ਼ਾਂ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ, ਪਰ ਕਿਸਾਨ ਇਨ੍ਹਾਂ ਵਿਰੋਧੀਆਂ ਤੋਂ ਨਹੀਂ ਡਰਦੇ।

Jeeo Punjab Bureau

Leave A Reply

Your email address will not be published.