ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਭਿਆਨਕ ਅੱਗ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 15 ਅਪ੍ਰੈਲ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰ ਉਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਤੰਬੂਆਂ ਨੂੰ ਅੱਜ ਭਿਆਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਤੰਬੂਆਂ ਵਿੱਚ ਬੈਠੇ ਕਿਸਾਨਾਂ ਨੇ ਭੱਜਕੇ ਆਪਣੀ ਜਾਣ ਬਚਾਈ। ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਬੜੀ ਮਿਹਨਤ  ਨਾਲ ਅੱਗ ਉਤੇ ਕਾਬੂ ਪਾਇਆ। ਭਾਵੇਂ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਨਹੀਂ ਹੋਇਆ, ਪਰ ਲਾਏ ਗਏ ਤੰਬੂ ਅਤੇ ਤੰਬੂਆਂ ਵਿੱਚ ਰੱਖਿਆ ਹੋਇਆ ਸਮਾਨ ਸੜ ਜਾਣ ਨਾਲ ਕਿਸਾਨਾਂ ਨੂੰ ਉਥੇ ਬੈਠਣ ਵਿੱਚ ਤੰਗੀ ਜ਼ਰੂਰ ਆਵੇਗੀ।

ਕੁਝ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਅੱਗ ਕੁਦਰਤੀ ਨਹੀਂ ਕਿਸੇ ਸ਼ਰਾਰਤੀ ਜਾਂ ਪ੍ਰਸ਼ਾਸਨ ਵੱਲੋਂ ਲਗਾਉਣ ਦੀ ਸ਼ੰਕਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਗ ਬਝਾਉਣ ਲਈ ਫਾਇਰ ਬਿਗ੍ਰੇਡ ਦੀ ਕੋਈ ਗੱਡੀ ਨਹੀਂ ਪਹੁੰਚੀ।

Jeeo Punjab Bureau

Leave A Reply

Your email address will not be published.