Car ਵਿੱਚ ਦਮ ਘੁਟਣ ਨਾਲ ਤਿੰਨ ਮਾਸੂਮ ਬੱਚਿਆਂ ਦੀ ਮੌਤ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 15 ਅਪ੍ਰੈਲ

ਰਾਜਸਥਾਨ ਵਿੱਚ ਇਕ ਕਾਰ ਵਿੱਚ ਦਮ ਘੁਟਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਜ਼ਿਲ੍ਹਾ ਭਰਤਪੁਰ ਦੇ ਰੁਪਵਾਸ ਥਾਣਾ ਖੇਤਰ ਦੇ ਪਿੰਡ ਕਾਂਦੌਲੀ ਵਿੱਚ ਕਾਰ ਵਿੱਚ ਬੈਠੇ ਤਿੰਨ ਮਾਸੂਮ ਦੀ ਜਾਨ ਚਲੀ ਗਈ। ਖਬ਼ਰਾਂ ਮੁਤਾਬਕ ਮ੍ਰਿਤਕ ਤਿੰਨੇ ਬੱਚਿਆਂ ਦੇ ਮਾਪਿਆਂ ਵੱਲੋਂ ਇਕ ਘਰ ਵਿੱਚ ਸਤਿਸੰਗ ਕਰਕੇ ਭਜਨ ਕੀਤਾ ਜਾ ਰਿਹਾ ਸੀ ਅਤੇ ਘਰ ਦੇ ਬਾਹਰ ਖੜ੍ਹੀ ਕਾਰ ਦਾ ਦਰਵਾਜਾ ਬੰਦ ਹੋਣ ਕਾਰਨ ਦਮ ਘੁਟ ਗਿਆ ਜਿਸ ਕਰਕੇ ਤਿੰਨੇ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਮਾਸੂਮਾਂ ਵਿੱਚ ਛੇ ਸਾਲ ਦੀ ਹੀਨਾ, ਸਾਢੇ ਪੰਜ ਸਾਲ ਦੀ ਵੈਸ਼ਣਵੀ, ਪੰਜ ਸਾਲ ਦੀ ਪੀਹੂ ਦੱਸੇ ਜਾ ਰਹੇ ਹਨ। ਤਿੰਨੇ ਬੱਚੇ ਆਪਣੀ ਮਾਂ ਨਾਲ ਉਥੇ ਆਏ ਸਨ। ਸਤਿਸੰਗ ਦੀ ਆਵਾਜ਼ ਕਾਰਨ ਬੱਚਿਆਂ ਦੀ ਆਵਾਜ਼ ਕਿਸੇ ਨੂੰ ਸੁਣਾਈ ਨਾ ਦਿੱਤੀ ਅਤੇ ਉਨ੍ਹਾਂ ਦੀ ਕਾਰ ਵਿੱਚ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਤਿੰਨੇ ਬੱਚੇ ਖੇਡਦੇ ਖੇਡਦੇ ਕਾਰ ਕੋਲ ਪਹੁੰਚ ਗਏ ਸਨ। ਇਸ ਦੌਰਾਨ ਬੱਚਿਆਂ ਨੇ ਕਾਰ ਦਾ ਦਰਵਾਜਾ ਖੋਲ ਲਿਆ ਅਤੇ ਕਾਰ ਦੇ ਅੰਦਰ ਬੈਠ ਗਏ। ਇਸ ਤੋਂ ਬਾਅਦ ਕਾਰ ਆਟੋਮੈਟਿਕ ਬੰਦ ਹੋ ਗਈ। ਤਿੰਨੇ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Jeeo Punjab Bureau

Leave A Reply

Your email address will not be published.