ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈਕੇ ਕਾਂਗਰਸੀਆਂ ਨੇ ਬੀਬੀ ਬਾਲੀਆਂ ਤੇ ਹੱਲਾ ਬੋਲਿਆ, 20 ਲੱਖ ਮੰਗਣ ਦੇ ਲਾਏ ਦੋਸ਼

ਪੰਜੇ ਦੇ ਨਿਸ਼ਾਨ ਤੇ ਜਿੱਤੇ ਕੌਂਸਲਰਾਂ ਚੋਂ ਪ੍ਰਧਾਨ ਬਣਾਉਣ ਦੀ ਕੀਤੀ ਮੰਗ

ਜੀਓ ਪੰਜਾਬ ਬਿਊਰੋ

ਆਰਕੇ ਵਰਮਾ

ਭਦੌੜ 1 5 ਅਪਰੈਲ

ਇੱਥੋਂ ਦੀ ਨਗਰ ਕੌਂਸਲ ਪ੍ਰਧਾਨਗੀ ਨੂੰ ਲੈਕੇ ਟਕਸਾਲੀ ਕਾਂਗਰਸੀਆਂ ਅਤੇ ਹਲਕਾ ਭਦੌਡ਼ ਦੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਵਿਚਕਾਰ ਚੱਲ ਰਹੇ ਵਿਵਾਦ ਨੇ ਅੱਜ ਉਸ ਸਮੇਂ ਨਵਾਂ ਮੋਡ਼ ਲੈ ਲਿਆ ਜਦੋਂ ਹਲਕੇ ਦੇ ਟਕਸਾਲੀ ਕਾਂਗਰਸੀਆਂ ਨੇ ਬੀਬੀ ਸੁਰਿੰਦਰ ਕੌਰ ਬਾਲੀਆ ਖਿਲਾਫ਼ ਮੀਟਿੰਗ ਕਰਕੇ ਉਸ ਉੱਪਰ ਅਕਾਲੀਆਂ ਨਾਲ ਰਲੇ ਹੋਣ ਦੇ ਦੋਸ਼ ਲਗਾਏ ਗਏ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਜਗਦੀਪ ਸਿੰਘ ਜੱਗੀ, ਅਮਰਜੀਤ ਸਿੰਘ ਜੀਤਾ, ਸਾਬਕਾ ਬਲਾਕ ਪ੍ਰਧਾਨ ਰਾਜਵੀਰ ਸਿੰਗਲਾ, ਮੱਖਣ ਸਿੰਘ ਨੈਣੇਵਾਲੀਆ, ਕੌਂਸਲਰ  ਸੁਖਚਰਨ ਸਿੰਘ ਪੰਮਾ ਨੇ ਕਿਹਾ ਆਪੇ ਬਣੀ ਹਲਕਾ ਇੰਚਾਰਜ ਬੀਬੀ ਸੁਰਿੰਦਰ ਕੌਰ ਬਾਲੀਆਂ ਪੈਸਿਆ ਦੀ ਖਾਤਰ ਪਾਰਟੀ ਨੂੰ ਦੋਫਾਡ਼ ਕਰਨ ਤੇ ਤੁਲੀ ਹੋਈ ਹੈ, ਪਹਿਲਾਂ ਮਾਰਕੀਟ ਕਮੇਟੀ ਭਦੌਡ਼ ਦੀ ਚੇਅਰਮੈਨੀ ਵੇਚੀ ਤੇ ਹੁਣ ਕੌਂਸਲ ਦੀ ਪ੍ਰਧਾਨਗੀ ਅਕਾਲੀ ਪਿਛੋਕਡ਼ ਵਾਲੇ ਆਜ਼ਾਦ ਕੌਂਸਲਰ ਨੂੰ ਵੇਚ ਰਹੀ ਹੈ ਜੇਕਰ ਅਜਿਹਾ ਹੋÎਇਆ ਤਾਂ ਪਾਰਟੀ ਦਾ ਵੱਡਾ ਨੁਕਸਾਨ ਹੋਵੇਗਾ। ਉਨਾਂ ਕਿਹਾ ਕਿ ਕੌਂਸਲ ਚੋਣਾਂ ਵਿੱਚ ਪੰਜੇ ਦੇ ਨਿਸ਼ਾਨ ਤੇ 6 ਕੌਂਸਲਰ ਜਿੱਤੇ ਹਨ ਪਾਰਟੀ ਕਿਸੇ ਨੂੰ ਵੀ ਪ੍ਰਧਾਨ ਬਣਾਏ ਸਭ ਨੂੰ ਮਨਜੂਰ ਹੋਵੇਗਾ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਸੁਨੀਲ ਜਾਖਡ਼ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਪੀਲ ਕਰਦੇ ਹੋਏ ਮੰਗ ਕੀਤੀ ਕਿ  ਪਾਰਟੀ ਦੀ ਮਜ਼ਬੂਤੀ ਲਈ ਚੁਣੇ ਹੋਏ ਕੌਂਸਲਰਾਂ ਵਿਚੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਨ। ਕੌਂਸਲਰ ਜਗਦੀਪ ਸਿੰਘ ਜੱਗੀ ਨੇ ਪੈ੍ਰਸ ਕਾਨਫਰੰਸ ਦੌਰਾਨ ਬੀਬੀ ਸੁਰਿੰਦਰ ਕੌਰ ਬਾਲੀਆਂ ਤੇ ਦੋਸ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ ਬਾਅਦ ਮੇਰੇ ਘਰ  ਆਕੇ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਕਿਹਾ ਕਿ ਜੇ ਪ੍ਰਧਾਨ ਬਣਨਾ ਹੈ ਤਾਂ 20 ਲੱਖ ਰੁਪਏ ਦਿਓ ਪਾਰਟੀ ਹਾਈ ਕਮਾਂਡ ਨੂੰ ਦੇਣੇ ਹਨ, ਜਦਕਿ ਪਾਰਟੀ ਹਾਈ ਕਮਾਨ ਅੰਦਰ ਪੈਸੇ ਦੇ ਲੈਣ ਦੇਣ ਦੀ ਕੋਈ ਗੱਲਬਾਤ ਨਹੀਂ ਹੈ ਜੋ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਲ ਰਲਕੇ ਅਕਾਲੀਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ।  ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪਾਰਟੀ ਨੇ ਕਿਸੇ ਅਜ਼ਾਦ ਉਮੀਦਵਾਰ ਨੂੰ ਪ੍ਰਧਾਨ ਥਾਪਿਆ ਤਾਂ ਅਸੀਂ ਅਸਤੀਫੇ ਦਿਆਂਗੇ। ਇਸ ਸਬੰਧੀ ਜਦੋਂ ਬੀਬੀ ਸੁਰਿੰਦਰ ਕੌਰ ਬਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੇਰੇ ਉਪਰ ਪੈਸਿਆਂ ਦੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਤੇ ਮੈਨੂੰ ਸਾਜ਼ਿਸ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ। ਇਸ ਸਮੇਂ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਦੀਪਕ ਬਜਾਜ, ਬਲਾਕ ਸੰਮਤੀ ਚੇਅਰਮੈਨ ਪਰਮਜੀਤ ਸਿੰਘ, ਦੀਪੀ ਬਾਵਾ ਸਹਿਣਾ, ਕੋਂਸਲਰ ਵਕੀਲ ਸਿੰਘ, ਸਾਹਿਬ ਸਿੰਘ ਗਿੱਲ, ਅਸੋਕ ਵਰਮਾ, ਹਰੀਸ਼ ਕੁਮਾਰ ਗਰਗ, ਸੁਭਾਸ ਸਿੰਗਲਾ, ਵਿਨੋਦ ਕੁਮਾਰ, ਸਰਪੰਚ ਜਗਤਾਰ ਸਿੰਘ, ਤਾਰਾ ਸਿੰਘ, ਜੱਜ ਸਿੰਘ ਕਲੇਰ, ਗੁਰਤੇਜ ਸਿੰਘ ਤੇਜਾ, ਗੁਰਮੀਤ ਸਿੰਘ ਸਰਪੰਚ, ਅਮਰਜੀਤ ਸਿੰਘ ਮੀਕਾ, ਰਿਸ਼ਵ ਸਿੰਗਲਾ ਅਤੇ ਗੁਰਪ੍ਰੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।

Jeeo Punjab Bureau

Leave A Reply

Your email address will not be published.