10ਵੀਂ ਦੀਆਂ ਪ੍ਰੀਖਿਆਵਾਂ ਰੱਦ, ਫਿਲਹਾਲ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 14 ਅਪ੍ਰੈਲ

ਆਖਿਰਕਾਰ ਦੇਸ਼ ਭਰ ਤੋਂ ਹੋ ਰਹੀ ਮੰਗ ਨੂੰ ਦੇਖਦਿਆਂ CBSE Board  ਦੀਆਂ 10ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਫਿਲਹਾਲ ਕੋਵਿਡ-19 ਦੇ ਹਾਲਾਤ ਨੂੰ ਦੇਖਦਿਆਂ ਮੁਲਤਵੀ ਕਰ ਦਿੱਤਾ ਗਿਆ ਹੈ। 12ਵੀਂ ਦੀਆਂ ਪ੍ਰੀਖਿਆਵਾਂ ‘ਤੇ 1 ਜੂਨ ਨੂੰ ਫ਼ੈਸਲਾ ਹੋਵੇਗਾ। ਹੁਣ 10ਵੀਂ ਦੇ ਵਿਦਿਆਰਥੀਆਂ ਦੇ ਨਤੀਜੇ ਦਾ ਸਿਸਟਮ ਬਣਾਇਆ ਜਾਵੇਗਾ।

ਜਿਨ੍ਹਾਂ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਰਿਜਲਟ ਉਮੀਦ ਮੁਤਾਬਿਕ ਨਹੀਂ ਹੈ, ਜਾਂ ਉਹ ਸੰਤੁਸ਼ਟ ਨਹੀਂ ਹਨ ਤਾਂ ਹਾਲਾਤ ਸਹੀ ਹੋਣ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ‘ਚ ਬੈਠਣ ਦੀ ਮਨਜ਼ੂਰੀ ਹੋਵੇਗੀ।

Jeeo Punjab Bureau

Leave A Reply

Your email address will not be published.