Bangal ਵਿੱਚ ਕੋਰੋਨਾ ਅਤੇ ਚੋਣਾਂ ਜੋਰਾਂ ਉੱਤੇ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 13 ਅਪ੍ਰੈਲ

ਚੋਣਾਂ ਵਾਲਿਆਂ ਸੂਬਿਆ ਵਿੱਚ ਲਗਾਤਾਰ ਵਧਦੇ ਕੋਰੋਨਾ ਦੇ ਮਾਮਲੇ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਜਦੋਂ ਸੱਚ ਇਹ ਹੈ ਕਿ ਪੱਛਮੀ ਬੰਗਾਲ ਵਿੱਚ ਵੀ ਕੋਰੋਨਾ ਲਗਾਤਾਰ ਵਧਦੇ ਜਾ ਰਹੇ ਹਨ। ਪੱਛਮੀ ਬੰਗਾਲ ਦੀਆਂ 8 ਚਰਨਾਂ ਚੋਣਾਂ ਹੋਣੀਆਂ ਹਨ, ਇਸ ਦੌਰਾਨ ਰਾਜਨੀਤਿਕ ਵੱਡੀਆਂ ਵੱਡੀਆਂ ਰੈਲੀਆਂ ਕੀਤੇ ਜਾਣ ਦੇ ਨਾਲ ਕੋਰੋਨਾ ਦੇ ਕੇਸਾਂ ਵਧਦੇ ਦਿਖਾਈ ਦੇ ਰਹੇ ਹਨ। ਪੱਛਮੀ ਬੰਗਾਲ ਵਿੱਚ ਮੌਤ ਦਰ 1.7 ਫੀਸਦੀ ਹੋ ਗਈ ਹੈ, ਜੋ ਦੇਸ਼ ਵਿੱਚ ਤੀਜੇ ਨੰਬਰ ਉਤੇ ਅਤੇ ਮਹਾਰਾਸ਼ਟਰ ਦੇ ਬਰਾਬਰ ਹੀ ਹੈ। ਪੱਛਮੀ ਬੰਗਾਲ ਤੋਂ ਅੱਗੇ ਦੇਸ਼ ਵਿੱਚ ਪੰਜਾਬ ਅਤੇ ਸਿੱਕਮ ਹੀ ਹਨ। ਬੰਗਾਲ ਵਿੱਚ ਕੋਰੋਨਾ ਨਾਲ ਮ੍ਰਿਤਕ ਦਰ 1.7 ਫੀਸਦੀ ਹੈ, ਜਦੋਂ ਕਿ ਪੂਰੇ ਦੇਸ਼ ਵਿਚ ਇਹ ਅੰਕੜਾ 1.3 ਫੀਸਦੀ ਦਾ ਹੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਚੁਣਾਵੀਂ ਸੂਬੇ ਵਿੱਚ ਵੀ ਕੋਰੋਨਾ ਜੰਮਕੇ ਪੈਰ ਪਸਾਰ ਰਿਹਾ ਹੈ।
ਪੋਜ਼ੀਟਿਵ ਰੇਟ ਦੇ ਮਾਮਲੇ ਵਿੱਚ ਵੀ ਪੱਛਮੀ ਬੰਗਾਲ ਦੇਸ਼ ਵਿੱਚ 7ਵੇਂ ਨੰਬਰ ਉਤੇ ਆ ਗਿਆ ਹੈ। ਪੱਛਮੀ ਬੰਗਾਲ ਵਿੱਚ ਕੋਰੋਨਾ ਦਾ ਪੋਜੀਟਿਵ ਰੇਟ 6.5 ਫੀਸਦੀ ਹੈ, ਜਦੋਂ ਕਿ ਪੂਰੇ ਦੇਸ਼ ਵਿੱਚ ਇਹ ਅੰਕੜਾ 5.2 ਫੀਸਦੀ ਦਾ ਹੈ।

ਪੂਰੇ ਦੇਸ਼ ’ਚ ਇਹ ਅੰਕੜਾ 5.2 ਫੀਸਦੀ ਦਾ ਹੀ ਹੈ। ਟੋਟਲ ਪੋਜ਼ੀਟਿਵ ਰੇਟ ਦਾ ਅੰਕੜਾ ਕੁਲ ਟੈਸਟ ਵਿੱਚ ਪੋਜ਼ੀਟਿਵ ਪਾਏ ਗਏ ਲੋਕਾਂ ਦੇ ਆਧਾਰ ਉਤੇ ਕੱਢਿਆ ਜਾਂਦਾ ਹੈ। ਇਸਦਾ ਅਰਥ ਇਹ ਹੋਇਆ ਕਿ ਬੰਗਾਲ ਵਿੱਚ 100 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਤਾਂ ਉਨ੍ਹਾਂ ਵਿੱਚੋਂ 6.5 ਫੀਸਦੀ ਪੋਜ਼ੀਟਿਵ ਮਿਲੇ ਹਨ।

Jeeo Punjab Bureau

Leave A Reply

Your email address will not be published.