‘ਖਾਲਸਾ ਪੰਥ’ ਦੇ ਸਾਜਨਾ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ

32

ਜੀਓ ਪੰਜਾਬ ਬਿਊਰੋ

ਲੇਖਕ- ਹਰਫੂਲ ਭੁੱਲਰ

ਦੁਨੀਆ ਭਰ ਵਿਚ ਵਸਦੇ ਸਮੂਹ ਖਾਲਸ ਇਨਸਾਨਾਂ ਨੂੰ ਸਾਹਿਬੇ-ਕਮਾਲ, ਖਾਲਸਾ ਪੰਥ ਦੇ ਬਾਨੀ, ਬਾਜਾਂ ਵਾਲੇ, ਅੰਮ੍ਰਿਤ ਦੇ ਦਾਤੇ, ਸੰਤ-ਸਿਪਾਹੀ, ਮਰਦ ਅਗੰਮੜੇ ਅਤੇ ਸਰਬੰਸ-ਦਾਨੀ ਵੱਲੋਂ ਸਾਜੇ ‘ਖਾਲਸਾ ਪੰਥ’ ਦੇ ਸਾਜਨਾ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ।

ਮੇਰੀ ਕੌਮ ਦੇ ਮਹਾਨ ਗੁਰੂ ਜਿਨ੍ਹਾਂ ਦੀਆਂ ਅਸੀਂ ਸਿਫ਼ਤਾਂ ਬਹੁਤ ਕਰਦੇ ਹਾਂ, ਪਰ ਅਫ਼ਸੋਸ ਹੈ ਜਦੋਂ ਗੱਲ ਆਪਣੇ ਆਪ ਤੇ ਲਾਗੂ ਕਰਨ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਅਸੀਂ ਬਹੁਤ ਪਛੜ ਜਾਂਦੇ ਹਾਂ! ਗੁਰੂ ਜੀ ਵਲੋਂ 13 ਅਪੈ੍ਲ 1699 ਨੂੰ ਸਾਜੇ ‘ਖਾਲਸਾ ਪੰਥ’ ਨੇ ਜੁਲਮਾਂ ਤੇ ਜਾਤਪਾਤ ਖਿਲਾਫ ਸੰਘਰਸ਼ ਕਰਕੇ ਸ਼ਾਨਦਾਰ ਇਨਕਲਾਬੀ ਖਾਲਸ ਸਮਾਜ ਸਿਰਜ ਕੇ ਇਤਹਾਸ ਬਣਾ ਦਿਤਾ ਸੀ। ਅਸੀਂ ‘ਖਾਲਸਾ ਦਿਵਸ’ ਦੀਆਂ ਵਧਾਈਆਂ ਦੇਣ ਤੋਂ ਅੱਗੇ ਕਿੰਨਾ ਕੁ ਵਧੇ ਹਾਂ ਦੱਸਣ ਦੀ ਲੋਡ਼ ਨਹੀਂ! ਅਸੀਂ ਖੁਦ ਹੀ ਜਾਣੀ-ਜਾਨ ਹਾਂ। ਕੁਦਰਤ ਸਾਨੂੰ ਸੁਮੱਤ ਬਖਸਿਸ਼ ਕਰੇ!

ਕੁਦਰਤੀ ਸ਼ਕਤੀ ਦੀ ਪ੍ਰਾਪਤੀ ਸਾਨੂੰ ਖਾਣ-ਪੀਣ, ਰਹਿਣ-ਸਹਿਣ ਦੀਆਂ ਆਦਤਾਂ ਵਿਚ ਸੁਧਾਰ ਕਰਕੇ ਤੇ ਸੋਚ ਦੀ ਪਵਿੱਤਰਾ ਨਾਲ ਹੋ ਸਕਦੀ ਹੈ। ਸੰਸਾਰ ਵਿੱਚ ਓਹੀ ਇਨਸਾਨ ਅਮੀਰ ਹੈ! ਜਿਸਦੇ ਅੰਦਰ ਰਹਿਮ ਤੇ ਪਿਆਰ ਹੈ! ਬਾਕੀ ਤਾਂ ਸਭ ਕੰਗਾਲਾਂ ਦੀ ਗਿਣਤੀ ਵਿਚ ਆਉਂਦੇ ਹਨ, ਮੱਥੇ ਟੇਕਣ ਤੋਂ ਅੱਗੇ ਦਾ ਸਫ਼ਰ ਕਰੇ ਬਿਨਾਂ ਸਾਡਾ ਖਾਲਸ ਹੋਣਾ ਅਸੰਭਵ ਹੀ ਨਹੀਂ ਨਾ-ਮੁਮਕਿਨ ਹੈ! ਗੁਰੂ ਘਰ ਦੇ ਨਿਸ਼ਾਨ ਸਾਹਿਬ ਦਾ ਸੁਨੇਹਾ ਸੀ ਕੇ ਏਥੇ ਬਿਨਾਂ ਜਾਤ ਪਾਤ ਦੇਖੇ ਗਰੀਬ ਤੇ ਬੇਆਸਰਿਆ ਲਈ ਸਹਾਰਾ ਹੈ ਪਰ ਜੇ ਇਸ ਤੋਂ ਅੱਗੇ ਲਿਖਿਆ ਤਾਂ…ਮੁਕਦੀ ਗੱਲ ਜੋ ਗੁਰੂਆਂ ਦੇ ਸੁਨੇਹੇ ਨੂੰ ਦਿਲੋਂ ਪ੍ਰਵਾਨ ਕਰਦੇ ਹਨ, ਤੇ ਦਿਖਾਵੇ ਤੋਂ ਰਹਿਤ ਹਨ, ਸਿਰਫ ਉਹੀ ਅਸਲ ਵਿੱਚ ਗੁਰੂ ਪੁੱਤਰ ਹਨ, ਭਾਵੇਂ ਭੇਸ ਜਾਂ ਦੇਸ਼ ਕੋਈ ਵੀ ਹੋਵੇ।

Jeeo Punjab Bureau

Leave A Reply

Your email address will not be published.