ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੱਧੂ ਬਣੇ Mohali ਦੇ Mayor

ਜੀਓ ਪੰਜਾਬ ਬਿਊਰੋ

ਚੰਡੀਗੜ, 12 ਅਪ੍ਰੈਲ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਸਿੱਧੂ ਮੋਹਾਲੀ ਦੇ ਮੇਅਰ, ਅਮਰੀਕ ਸਿੰਘ ਸੋਮਲ ਸੀਨੀਅਰ ਡਿਪਟੀ ਮੇਅਰ ਅਤੇ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਚੁਣੇ ਗਏ ਹਨ। ਦੂਜੇ ਪਾਸੇ ਆਜ਼ਾਦ ਗਰੁੱਪ ਦੇ 12 ਕੌਂਸਲਰਾਂ ਨੇ ਚੋਣ ਨੂੰ ਗੈਰਸੰਵਿਧਾਨਕ ਅਤੇ ਗੈਰਜਮਹੂਰੀ ਕਰਾਰ ਦਿੰਦਿਆਂ ਇਸਦਾ ਬਾਈਕਾਟ ਕਰ ਦਿੱਤਾ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਕੌਂਸਲਰ ਰਿਸ਼ਵ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਜ ਰਾਣੀ ਨੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਸੀਨੀਅਰਤਾ ਨੂੰ ਅੱਖੋ ਪਰੋਖੇ ਕਰਨ ਦੇ ਰੋਸ ਵਜੋਂ ਬਾਈਕਾਟ ਕਰਕੇ ਬਾਹਰ ਆ ਗਏ। ਇਸ ਦੌਰਾਨ ਕਾਂਗਰਸ ਦੇ ਇਕ ਹੋਰ ਐਮ ਸੀ ਐਡਵੋਕੇਟ ਰੰਗੀ ਵੀ ਉਨ੍ਹਾਂ ਦੇ ਪਿੱਛੇ ਬਾਹਰ ਖੜ੍ਹੇ ਦੇਖੇ ਗਏ।

Jeeo Punjab Bureau

Leave A Reply

Your email address will not be published.