ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਪੁਲਿਸ ਜਵਾਨ ਦੀ ਹਾਲਤ ਬਣੀ ਨਾਜੁਕ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਅਪ੍ਰੈਲ

ਪੰਜਾਬ ਵਿੱਚ ਚਲ ਰਹੀ ਨਸ਼ੇ ਦੀ ਹਨ੍ਹੇਰੀ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਹੈ। ਵੱਡੀ ਗਿਣਤੀ ਨੌਜਵਾਨਾਂ ਨੂੰ ਨਸ਼ੇ ਨੇ ਆਪਣੀ ਜਕੜ ਵਿੱਚ ਲੈ ਲਿਆ ਹੈ। ਬਠਿੰਡਾ ਵਿੱਚ ਇਕ ਪੁਲਿਸ ਜਵਾਨ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਆਪਣੀ ਸੁੱਧ ਬੁੱਧ ਗੁਆ ਬੈਠਾ। ਮਿਲੀ ਜਾਣਕਾਰੀ ਅਨੁਸਾਰ ਜਨ ਸੇਵਾ ਸਹਾਰਾ ਕਲੱਬ ਨੂੰ ਇਕ ਪੁਲਿਸ ਮੁਲਾਜ਼ਮ ਵੱਲੋਂ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਬੇਹੋਸ਼ੀ ਦਾ ਪਤਾ ਲੱਗਣ ਉਤੇ ਸੰਸਥਾ ਨੇ ਤੁਰੰਤ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੀ ਡਿਊਟੀ ਪੁਲਿਸ ਲਾਈਨ ਵਿੱਚ ਲੱਗੀ ਹੋਈ ਸੀ। ਇਸ ਘਟਨਾ ਤੋਂ ਬਾਅਦ ਲਾਈਨ ਅਫਸਰ ਨੂੰ ਮੌਕੇ ਉਤੇ ਬੁਲਾਇਆ ਗਿਆ।

Jeeo Punjab Bureau

Leave A Reply

Your email address will not be published.