ਅੱਗ ਲੱਗਣ ਨਾਲ 1 ਏਕੜ ਕਣਕ ਦੀ ਖੜੀ ਫ਼ਸਲ ਸੜ ਕੇ ਸੁਆਹ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਅਪ੍ਰੈਲ

ਬੁਢਲਾਡਾ ਦੇ ਬਾਹਰ ਕੁਲਾਣਾ ਰੋਡ ਦੇ ਖੇਤਾਂ ‘ਚ ਅੱਗ ਲੱਗਣ ਨਾਲ 1 ਏਕੜ ਕਣਕ ਦੀ ਖੜੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਖੇਤ ਨੇੜੇ ਪੈਂਦੀਆਂ ਝੁੱਗਿਆਂ ਵਾਲੇ ਪਾਸੀਓ ਲੱਗੀ ਇਸ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਿਸਾਨ ਆਗੂ ਜਥੇਦਾਰ ਗਿਆਨ ਸਿੰਘ ਗਿੱਲ ਨੇ ਦੱਸਿਆ ਕਿ ਬਾਅਦ ਦੁਪਹਿਰ ਅਚਾਨਕ ਅੱਗ ਲੱਗਣ ਕਾਰਨ ਸੁਖਵਿੰਦਰ ਸਿੰਘ ਵਾਸੀ ਬੁਢਲਾਡਾ ਦੀ ਪੱਕੀ ਖੜੀ ਕਣਕ ਸੜ ਕੇ ਸੁਆਹ ਹੋ ਗਈ ਹੈ ਅਤੇ ਕੁੱਝ ਨੇੜਲੀਆਂ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ।

Jeeo Punjab Bureau

Leave A Reply

Your email address will not be published.