Teacher ਯੋਗਤਾ ਟੈਸਟ ਪਾਸ ਦੀ ਮਿਆਦ ਵਿੱਚ ਕੀਤਾ ਵਾਧਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਅਪ੍ਰੈਲ :

ਐਸਸੀਈਆਰਟੀ (SCERT)ਪੰਜਾਬ ਵੱਲੋਂ ਲਏ ਗਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪਾਸ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਹੈ। ਐਸ ਸੀ ਈ ਆਰ ਟੀ ਪੰਜਾਬ ਨੇ ਜਾਰੀ ਪੱਤਰ ਵਿੱਚ ਕਿਹਾ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸਾਲ 2011, 2013, 2014, 2016 ਅਤੇ ਸਾਲ 2017 ਦੇ ਨਤੀਜੇ ਮਾਨਯੋਗ ਕੋਰਟ ਦੇ ਹੁਕਮਾਂ ਅਨੁਸਾਰ ਰਿਵਾਈਜ਼ ਕੀਤੇ ਗਏ ਸਨ। ਜਿਹੜੇ ਉਮੀਦਵਾਰ ਨਤੀਜਾ ਰਿਵਾਈਜ਼ ਹੋਣ ਤੋਂ ਪਹਿਲਾਂ ਹੀ ਪਾਸ ਸਨ ਅਤੇ ਨਤੀਜਾ ਰਿਵਾਈਜ਼ ਹੋਣ ਤੋਂ ਬਾਅਦ ਉਨ੍ਹਾਂ ਦੇ ਅੰਕ ਵਧੇ ਸਨ, ਉਨ੍ਹਾਂ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਮਿਆਦ ਨਤੀਜਾ ਰਿਵਾਈਜ਼ ਹੋਣ ਦੀ ਮਿਤੀ ਤੋਂ ਸੱਤ ਸਾਲ ਅੱਗੇ ਵਧਾਈ ਜਾਂਦੀ ਹੈ।

Jeeo Punjab Bureau

Leave A Reply

Your email address will not be published.