ਕੁੰਵਰ ਵਿਜੇ ਤੋਂ ਬਿਨਾਂ ਨਵੀਂ SIT ਗਠਿਤ ਕਰਨ ਦੇ ਨਿਰਦੇਸ਼ ਜਾਰੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ,9 ਅਪ੍ਰੈਲ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਕੋਟਕਪੂਰਾ ਫਾਇਰਿੰਗ ਕੇਸ ‘ਚ ਸਾਬਕਾ ਐਸ.ਐਚ.ਓ ਗੁਰਦੀਪ ਸਿੰਘ ਪੰਧੇਰ ਦੀ ਰਿੱਟ ਪਟੀਸ਼ਨ ਉਤੇ ਇਕ ਵੱਡਾ ਫੈਸਲਾ ਦਿੰਦਿਆਂ ਸਟੇਟ ਵੱਲੋਂ ਕੀਤੀ ਜਾਂਚ ਨੂੰ ਰੱਦ ਕਰ ਦਿੱਤਾ। ਹਾਈ ਕੋਰਟ ਨੇ ਸਰਕਾਰ ਨੂੰ ਆਈ.ਪੀ.ਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ ਐਸ.ਆਈ.ਟੀ ਗਠਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। 

ਗੁਰਦੀਪ ਸਿੰਘ ਪੰਧੇਰ ਨੂੰ  2020 ਸਾਲ ‘ਚ ਜੂਨ ਮਹੀਨੇ ਹਿਰਾਸਤ  ‘ਚ ਲਿਆ ਗਿਆ ਸੀ। ਪੰਧੇਰ 14 ਅਕਤੂਬਰ, 2015 ਨੂੰ ਕੋਟਕਪੂਰਾ ਸਿਟੀ ਥਾਣੇ ਦਾ ਐਸ.ਐਚ.ਓ ਸੀ । ਪੰਧੇਰ ‘ਤੇ ਇਸ ਕੇਸ ਨਾਲ ਸਬੰਧਤ ਥਾਣੇ ਦੇ ਰਿਕਾਰਡ ਨਾਲ ਛੇੜਛਾੜ ਦਾ ਵੀ ਦੋਸ਼ ਸੀ। ਉਸ ਨੂੰ 2015 ਦੇ ਐਫਆਈਆਰ 192 ਵਿਚ ਹਿਰਾਸਤ ਵਿਚ ਲੈ ਲਿਆ ਸੀ। 

ਕੇਸ ਦੇ ਮੁਲਜ਼ਮਾਂ ਵਿੱਚ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ, ਐਸ ਪੀ ਪਰਮਜੀਤ ਸਿੰਘ ਅਤੇ ਬਲਜੀਤ ਸਿੰਘ ਅਤੇ ਉਸ ਵੇਲੇ ਕੋਟਕਪੂਰਾ ਦੇ ਐਸਐਚਓ ਗੁਰਦੀਪ ਸਿੰਘ ਸ਼ਾਮਲ ਸਨ। 

Jeeo Punjab Bureau

Leave A Reply

Your email address will not be published.