ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੂਜੇ ਸੂਬਿਆਂ ਤੋਂ ਕਣਕ ਨਾਲ ਭਰੇ ਟਰੱਕ ਪੰਜਾਬ ਆਉਣੇ ਹੋਏ ਸ਼ੁਰੂ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 9 ਅਪ੍ਰੈਲ

ਪੰਜਾਬ ਭਰ ਵਿੱਚ ਹਾੜ੍ਹੀ ਦੀ ਫਸਲ ਕਣਕ ਦੀ ਖਰੀਦ ਸ਼ੁਰੂਆਤ 10 ਅਪ੍ਰੈਲ ਨੂੰ ਕੀਤੀ ਜਾਣੀ ਹੈ।  ਮੰਡੀਆਂ ਵਿੱਚ ਅਜੇ ਪੰਜਾਬ ਦੇ ਕਿਸਾਨ ਲੈ ਕੇ ਨਹੀਂ ਆਏ, ਪ੍ਰੰਤੂ ਦੂਜੇ ਸੂਬਿਆਂ ਤੋਂ ਟਰੱਕ ਭਰਕੇ ਆਉਣੇ ਸ਼ੁਰੂ ਹੋ ਗਏ। ਬੀਤੇ ਰਾਤ ਬਠਿੰਡਾ ਵਿੱਚ ਬਿਹਾਰ ਤੋਂ ਦੋ ਦਰਜਨ ਦੇ ਕਰੀਬ ਕਣਕ ਦੇ ਟਰੱਕ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿਹਾਰ ਦੇ ਦਰਭੰਗਾ ਤੋਂ ਬਠਿੰਡਾ ਦੀ ਦਾਣਾ ਮੰਡੀ ਵਿੱਚ 25 ਤੋਂ ਜ਼ਿਆਦਾ ਕਣਕ ਦੇ ਟਰੱਕ ਪਹੁੰਚੇ ਹਨ।

ਦੇਰ ਰਾਤ ਬਠਿੰਡਾ ਦੀ ਅਨਾਜ ਮੰਡੀ ਵਿੱਚ ਭਾਜਪਾ ਦੇ ਨੇਤਾ ਸੁਖਪਾਲ ਸਰਾ ਪਹੁੰਚੇ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਦਾਣਾ ਮੰਡੀ ਵਿਚ ਖੜ੍ਹੇ ਪੱਚੀ ਦੇ ਕਰੀਬ ਕਣਕ ਦੇ ਭਰੇ ਟਰੱਕ  ਬਿਹਾਰ ਤੋਂ ਆਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸਸਤੇ ਰੇਟਾਂ ਤੇ ਉੱਥੋਂ ਕਣਕ ਖ਼ਰੀਦ ਕੇ ਹੁਣ ਪੰਜਾਬ ਵਿੱਚ ਐੱਮਐੱਸਪੀ ਦੇ ਹਿਸਾਬ ਨਾਲ ਵੇਚੀ ਜਾਊਗੀ।

Jeeo Punjab Bureau

Leave A Reply

Your email address will not be published.