ਕੋਰੋਨਾ ਕਹਿਰ- ਵਿਦੇਸ਼ਾਂ ਵਿੱਚ ਭਾਰਤ ਤੋਂ ਆਉਣ ਵਾਲਿਆਂ ਉਤੇ ਰੋਕ ਲੱਗਣੀ ਸ਼ੁਰੂ

49

ਜੀਓ ਪੰਜਾਬ ਬਿਊਰੋ

ਵੈਲਿੰਗਟਨ, 8 ਅਪ੍ਰੈਲ

ਭਾਰਤ ਵਿੱਚ ਲਗਾਤਾਰ ਵੱਧਦੇ ਜਾ ਰਹੇ ਕੋਰੋਨਾ ਦੇ ਕੇਸਾਂ ਦੇ ਚਲਦਿਆਂ ਹੁਣ ਵਿਦੇਸ਼ਾਂ ਵਿੱਚ ਭਾਰਤ ਤੋਂ ਆਉਣ ਵਾਲਿਆਂ ਉਤੇ ਰੋਕ ਲੱਗਣੀ ਸ਼ੁਰੂ ਹੋ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕਰਦਿਆਂ ਦੱਸਿਆ ਕਿ ਨਿਊਜ਼ਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਇਕੱਲੇ ਭਾਰਤੀ ਨਾਗਰਿਕਾਂ ਦੇ ਆਉਣ ਉਤੇ ਹੀ ਨਹੀਂ, ਸਗੋਂ ਭਾਰਤ ਆਏ ਨਿਊਜ਼ੀਲੈਂਡ ਦੇ ਨਾਗਰਿਕਾਂ ਉਤੇ ਵੀ ਇਹ ਪਾਬੰਦੀ ਲਗਾ ਦਿੱਤੀ ਹੈ।

ਨਿਊਜ਼ਲੈਂਡ ਦੇ ਹੈਲਥ ਡਾਇਰੈਕਟਰ ਜਨਰਲ ਏਸ਼ਲੇ ਬਲੂਮਫਿਲਡ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਿਊਜ਼ਲੈਂਡ ਵਿੱਚ 23 ਨਵੇਂ ਕੋਰੋਨਾ ਕੇਸ ਆਏ ਹਨ, ਜਿਨ੍ਹਾਂ ਵਿੱਚੋਂ 17 ਉਹ ਲੋਕ ਹਨ, ਜੋ ਭਾਰਤ ਤੋਂ ਵਾਪਸ ਆਏ ਹਨ। ਇਹ ਪਾਬੰਦੀ 11 ਤੋਂ 28 ਅਪ੍ਰੈਲ ਤੱਕ ਲਗਾਈ ਗਈ ਹੈ ਅਤੇ ਅਜੇ ਇਹ ਅਸਥਾਈ ਪਾਬੰਦੀ ਹੈ।

Jeeo Punjab Bureau

Leave A Reply

Your email address will not be published.